ਬਲਾਕ ਗੁਰੂਹਰਸਹਾਏ ਵਿਚ ਦੋ ਮੈਡਮਾਂ ਇੱਕ ਅਧਿਆਪਕ ਸਮੇਤ ਤਿੰਨ ਟੀਚਰ ਆਏ ਕੋਰੋਨਾ ਪਾਜੇਟਿਵ
ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ

ਗੁਰੂਹਰਸਹਾਏ,28 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਅੰਦਰ ਬੜੀ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਜਾਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਕਿਵੇਂ ਬਚ ਸਕਣ ਇਸ ਸਬੰਧੀ ਵੀ ਵੱਖ ਵੱਖ ਪ੍ਰਕਾਰ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆ ਹਨ ਪਿਛਲੇ ਦਿਨੀ ਸਿਹਤ ਵਿਭਾਗ ਦੀ ਟੀਮ ਵੱਲੋਂ ਬਲਾਕ ਗੁਰੂਹਰਸਹਾਏ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਕੋਰੋਨਾ ਸਬੰਧੀ ਅਧਿਆਪਕਾਂ ਦੇ ਟੈਸਟ ਲਏ ਗਏ ਸਨ।ਜਿਨ੍ਹਾਂ ਵਿਚੋਂ 2 ਮੈਡਮਾ ਸਮੇਤ ਤਿੰਨ ਟੀਚਰ ਕੋਰੋਣਾ ਪਾਜੇਟਿਵ ਪਾਏ ਗਏ ਹਨ।ਇਸ ਦੌਰਾਨ ਸਿਹਤ ਵਿਭਾਗ ਦੇ ਸਰਕਾਰੀ ਅਧਿਕਾਰੀ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਲਾਕ ਗੁਰੂਹਰਸਹਾਏ ਦੇ ਤਿੰਨ ਟੀਚਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਦੋ ਮੈਡਮ ਟੀਚਰ ਅਤੇ ਇਕ ਮਰਦ ਅਧਿਆਪਕ ਟੀਚਰ ਸ਼ਾਮਿਲ ਹੈ। ਇਕ ਮੈਡਮ ਟੀਚਰ ਦੀ ਉਮਰ 42ਸਾਲ ਤੇ ਦੂਸਰੀ ਦੀ 51ਸਾਲ ਦੇ ਕਰੀਬ ਹੈ।ਉਥੇ ਹੀ ਮਰਦ ਅਧਿਆਪਕ ਦੀ ਉਮਰ 54 ਸਾਲ ਦੱਸੀ ਜਾ ਰਹੀ ਹੈ ਇਨ੍ਹਾਂ ਤਿੰਨਾਂ ਟੀਚਰਾਂ ਦੇ ਕੋਰੋਨਾ ਪਾਜੇਟਿਵ ਆ ਜਾਣ ਕਾਰਨ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਜਿਸ ਤਰ੍ਹਾਂ ਸਰਕਾਰੀ ਸਕੂਲ ਦੇ ਟੀਚਰਾਂ ਦੀਆਂ ਰਿਪੋਰਟਾਂ ਆਏ ਦਿਨ ਕੋਰੋਨਾ ਪਾਜ਼ੇਟਿਵ ਆ ਰਹੀਆਂ ਹਨ ਦੇ ਨਾਲ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਤਾ ਪਿਤਾ ਵੀ ਡਰੇ ਹੋਏ ਹਨ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਮਾਰਚ ਵਿੱਚ ਹੀ ਕੋਰੋਨਾ ਵਾਇਰਸ ਮਹਾਂਮਾਰੀ ਫੈਲੀ ਸੀ ਤੇ ਹੁਣ ਨਵੇਂ ਸਾਲ ਇਸੇ ਮਹੀਨੇ ਵਿਚ ਹੀ ਕੋਰੋਨਾ ਮਹਾਂਮਾਰੀ ਫੈਲਣ ਦਾ ਡਰ ਸਤਾਉਣ ਲੱਗਾ ਹੈ ਸੋ ਆਮ ਜਨਤਾ ਨੂੰ ਸਰਕਾਰੀ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਅਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਵਾਰ ਵਾਰ ਹੱਥ ਧੋ ਕੇ ਸੇਨੇਟਾਈਜ਼ਰ ਕਰਨਾ ਚਾਹੀਦੇ ਤਾਂ ਜੋ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।






















