ਸਿੱਖਿਆ ਸਕੱਤਰ ਕਿਸ਼ਨ ਕੁਮਾਰ ਨੂੰ ਅਹੁਦੇ ਤੋਂ ਤੁਰੰਤ ਲਾਂਭੇ ਕੀਤਾ ਜਾਵੇ
ਪੰਜਾਬ ਦੇ ਸਕੂਲਾਂ ਵਿੱਚ ਮੁੜ ਫੈਲ ਰਹੇ ਕਰੋਨਾ ਲਈ ਸਿੱਖਿਆਂ ਸਕੱਤਰ ਮੁੱਖ ਤੌਰ ਤੇ ਜ਼ੁਮੇਵਾਰ

ਚੰਡੀਗੜ੍ਹ, 28 ਫ਼ਰਵਰੀ (ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਰਨਲ ਸਕੱਤਰ ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਤੇ ਕੁਲਦੀਪ ਸਿੰਘ ਮਜੀਠੀਆਂ ਨੇ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਵਿੱਚ ਮੁੜ ਤੋਂ ਫੈਲ ਰਹੇ ਕਰੋਨਾ ਬਾਰੇ ਸਖ਼ਤ ਨੋਟਿਸ ਲਿਆ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਹੈ ਕਿ ਕਰੋਨਾ ਕਾਲ ਸਮੇਂ ਸਰਕਾਰ ਵਲੋਂ ਫ਼ੈਸਲਾ ਲੈਂਦੇ ਹੋਏ ਸਕੂਲ ਬੰਦ ਕਰ ਦਿੱਤੇ ਗਏ ਸਨ। ਉਸ ਸਮੇਂ ਸਿੱਖਿਆਂ ਮੰਤਰੀ ਸ਼੍ਰੀ ਵਿਜੇਂਦਰ ਸਿੰਗਲਾਂ ਦਾ ਮੰਨਣਾ ਸੀ ਕਿ ਕਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਸਕੂਲ ਨਹੀਂ ਖੋਲ੍ਹੇ ਜਾਣਗੇ ।ਪਰ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਜ਼ਿੱਦੀ ਰਵੱਈਏ ਨੇ ਬਿਨਾਂ ਤਿਆਰੀ ਤੋਂ ਮੁੱੜ ਸਕੂਲ ਖੁਲਵਾ ਦਿੱਤੇ । ਜਿਸ ਦਾ ਖਮਿਆਜ਼ਾ ਅੱਜ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਭੁੱਗਤ ਰਹੇ ਹਨ । ਹੁਣ ਰੋਜ਼ ਹੀ ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਟੈਸਟ ਪੋਜੇਟਿਵ ਆ ਰਹੇ ਹਨ । ਪੰਜਾਬ ਦੇ ਕੁੱਲ ਪੋਜੇਟਿਵ ਕੇਸਾਂ ਵਿੱਚੋਂ 90 % ਕੇਸ ਸਕੂਲਾਂ ਵਿੱਚੋਂ ਆ ਰਹੇ ਹਨ ਕੀ ਸਾਰੇ ਵਿਦਿਆਰਥੀਆਂ ਨੂੰ ਕਰੋਨਾ ਵੈਕਸੀਨ ਦੇ ਦਿੱਤੀ ਗਈ ਹੈ ? ਇੱਕ ਇੱਕ ਕਮਰੇ ਵਿੱਚ 40 ਤੋਂ 50 ਵਿਦਿਆਰਥੀ ਬੈਠੇ ਹੋਏ ਹਨ । ਇਹਨਾਂ ਵਿੱਚ ਦੂਰੀ ਬਣਾ ਕੇ ਰੱਖਣੀ ਸੰਭਵ ਹੀ ਨਹੀਂ ਹੈ । ਕਰੋਨਾ ਕਾਲ ਵਿੱਚ ਸਕੂਲੀ ਵਿਦਿਆਰਥੀਆਂ ਨੇ ਸਾਰਾ ਸਾਲ ਪੜ੍ਹਾਈ ਆਨ-ਲਾਈਨ ਕੀਤੀ ਹੈ ਤੇ ਪੇਪਰ ਵੀ ਆਨ ਲਾਈਨ ਕਿਉਂ ਨਹੀਂ ਹੋ ਸਕਦੇ ?
ਸਿੱਖਿਆਂ ਸਕੱਤਰ ਦੇ ਜ਼ਿੱਦੀ ਰਵੱਈਏ ਨੇ ਸਕੂਲ ਖੁਲ੍ਹਵਾ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਜ਼ਿੰਦਗੀ ਦਾਅ ਤੇ ਲਗਾ ਦਿੱਤੀ ਹੈ ।ਇਸ ਲਈ ਸਰਕਾਰ ਨੂੰ ਤੁਰੰਤ ਆਪਣੇ ਪ੍ਰਭਾਵ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ । ਅਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕਰਕੇ ਸਿੱਖਿਆਂ ਵਿਭਾਗ ਦੀ ਵਾਂਗਡੋਰ ਕਿਸੇ ਯੋਗ ਅਫ਼ਸਰ ਦੇ ਹਵਾਲੇ ਕੀਤੀ ਜਾਵੇ ਜ਼ੋ ਜ਼ਮੀਨੀ ਹਕੀਕਤਾਂ ਸਮਝਦਾ ਹੋਵੇ ।ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਸਕੂਲ ਆਉਣ ਤੇ ਰੋਕ ਲਗਾਈ ਜਾਵੇ । ਜਦੋਂ ਕਿ ਕਾਲਜ ਅਤੇ ਯੂਨੀਵਰਸਿਟੀਆਂ ਕਰੋਨਾ ਮਹਾਂਮਾਰੀ ਕਰਕੇ ਬੰਦ ਸਨ ਪਰ ਸਕੂਲ ਖੋਲ੍ਹ ਕੇ ਕਿਸ਼ਨ ਕੁਮਾਰ ਕੀ ਸਾਬਤ ਕਰਨਾ ਚਾਹੁੰਦਾ ਸੀ । ਜਦੋਂ ਕਿ ਅੱਜ ਵੀ ਅਮਰੀਕਾ, ਕੇਨੈਡਾ ਅਤੇ ਹੋਰ ਦੇਸ਼ ਕਰੋਨਾ ਮਹਾਂਮਾਰੀ ਤੋਂ ਬੱਚਣ ਲਈ ਆਨ-ਲਾਈਨ ਪੜ੍ਹਾਈ ਕਰਵਾ ਰਹੇ ਹਨ । ਅਤੇ ਇਮਤਿਹਾਨ ਵੀ ਆਨ ਲਾਈਨ ਲ਼ੈ ਰਹੇ ਹਨ । ਇਹ
ਸਿੱਖਿਆ ਸਕੱਤਰ ਪਹਿਲੇ ਸਿੱਖਿਆਂ ਮੰਤਰੀਆਂ ਨੂੰ ਵੀ ਟਿੱਚ ਜਾਣ ਚੁੱਕਾ ਹੈ । ਪਤਾ ਨਹੀਂ ਸਿੱਖਿਆ ਮੰਤਰੀ ਇਸ ਸਕੱਤਰ ਅੱਗੇ ਸਰੰਡਰ ਕਿਉਂ ਕਰ ਜਾਂਦੇ ਹਨ ? ਜਦੋਂ ਕਿ ਅਸਲੀਅਤ ਵਿੱਚ ਸਿੱਖਿਆਂ ਮੰਤਰੀਆਂ ਨੂੰ ਜ਼ਮੀਨੀ ਹਕੀਕਤਾਂ ਦਾ ਸਹੀ ਪਤਾ ਹੁੰਦਾ ਹੈ ਕਿਉਂਕਿ ਉਹ ਲੋਕਾਂ ਨਾਲ ਨੇੜਿਉਂ ਜੁੜੇ ਹੋਏ ਹੁੰਦੇ ਹਨ ।






















