ਪੁਲਿਸ ਮੁਲਾਜ਼ਮਾ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਨਵਾਂ ਟੀਕਾਕਰਨ ਕੇਂਦਰ ਸ਼ੁਰੂ: ਸੁਖਮੰਦਰ ਸਿੰਘ
ਪੁਲਿਸ ਮੁਲਾਜ਼ਮਾ ਦੇ ਕੋਵਿਡ ਵੈਕਸੀਨ ਦੀ ਲਗਾਈ ਗਈ ਪਹਿਲੀ ਡੋਜ

ਬਠਿੰਡਾ, 28 ਫ਼ਰਵਰੀ (ਕੁਲਬੀਰ ਬੀਰਾ)-ਜ਼ਿਲਾ ਪੁਲਿਸ ਲਾਇਨ ਹਸਪਤਾਲ ਬਠਿੰਡਾ ਵਿਖੇ ਪੁਲਿਸ ਮੁਲਾਜ਼ਮਾ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਨਵਾਂ ਟੀਕਾਕਰਨ ਕੇਂਦਰ ਸ਼ੁਰੂ ਕੀਤਾ ਗਿਆ। ਇਸ ਕੇਂਦਰ ’ਚ ਟੀਕਾਕਰਨ ਦੀ ਸ਼ੁਰੂਆਤ ਐਸ.ਪੀ. ਹੈੱਡਕੁਆਟਰ ਸ਼੍ਰੀ ਸੁਰਿੰਦਰਪਾਲ ਸਿੰਘ ਨੇ ਟੀਕਾ ਲਗਵਾ ਕੇ ਕੀਤੀ। ਇਹ ਜਾਣਕਾਰੀ ਫਾਰਮੇਸੀ ਅਫਸਰ ਪੁਲਿਸ ਲਾਇਨ ਹਸਪਤਾਲ ਸੁਖਮੰਦਰ ਸਿੰਘ ਨੇ ਸਾਂਝੀ ਕੀਤੀ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਫਾਰਮੇਸੀ ਅਫਸਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਡਾ. ਉਮੇਸ਼ ਗੁਪਤਾ ਸੀਨੀਅਰ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਪੁਲਿਸ ਮੁਲਾਜ਼ਮਾ ਦੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ ਲਗਾਈ ਗਈ।
ਟੀਕਾਕਰਨ ਦੌਰਾਨ ਮੈਡਮ ਕਮਲਜੀਤ ਕੌਰ, ਸੰਦੀਪ ਕੌਰ ਤੇ ਕੁਲਵਿੰਦਰ ਕੌਰ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸੀ।






















