• Latest
  • Trending
ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮਸਲੇ ‘ਤੇ ਜਥੇਬੰਦੀਆਂ ਦਾ ਵਫਦ ਆਪ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮਸਲੇ ‘ਤੇ ਜਥੇਬੰਦੀਆਂ ਦਾ ਵਫਦ ਆਪ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ

6 years ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

59 minutes ago
ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

1 hour ago
ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਜਿੱਤਿਆ ATP ਫਾਈਨਲਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਜ਼ਵੇਰੇਵ ਨੂੰ 6-2, 7-6 ਨਾਲ ਹਰਾਇਆ

ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਜਿੱਤਿਆ ATP ਫਾਈਨਲਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਜ਼ਵੇਰੇਵ ਨੂੰ 6-2, 7-6 ਨਾਲ ਹਰਾਇਆ

2 hours ago
 Ind Vs NZ 1st Test : ਮਿਸ਼ੇਲ ਅਤੇ ਫਿਲਿਪਸ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਜਿੱਤ ਤੋਂ ਰੱਖਿਆ ਵਾਂਝਾ ; ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਡਰਾਅ ‘ਤੇ ਸਮਾਪਤ

 Ind Vs NZ 1st Test : ਮਿਸ਼ੇਲ ਅਤੇ ਫਿਲਿਪਸ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਜਿੱਤ ਤੋਂ ਰੱਖਿਆ ਵਾਂਝਾ ; ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਡਰਾਅ ‘ਤੇ ਸਮਾਪਤ

2 hours ago
ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ‘ਤੇ ਸੁਣਵਾਈ ਅੱਜ

ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਜਾਣ ਵਾਲੀ ਪਟੀਸ਼ਨ ‘ਤੇ ਸੁਣਵਾਈ ਅੱਜ

4 hours ago
ਸੱਤ ਮੈਂਬਰੀ ਤਾਲਮੇਲ ਕਮੇਟੀ ਦੀ ਅਕਾਲ ਤਖ਼ਤ ਸਾਹਿਬ ਕਮੇਟੀ ਨਾਲ ਅਹਿਮ ਮੀਟਿੰਗ ਅੱਜ

ਸੱਤ ਮੈਂਬਰੀ ਤਾਲਮੇਲ ਕਮੇਟੀ ਦੀ ਅਕਾਲ ਤਖ਼ਤ ਸਾਹਿਬ ਕਮੇਟੀ ਨਾਲ ਅਹਿਮ ਮੀਟਿੰਗ ਅੱਜ

4 hours ago
ਵਿਰੋਧੀ ਧਿਰ ਵੱਲੋਂ ਸੁਪਰੀਮ ਕੋਰਟ ਤੱਕ ਕੱਢੇ ਗਏ ਮਾਰਚ ਦੇ ਸਬੰਧ ਵਿੱਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ 

ਵਿਰੋਧੀ ਧਿਰ ਵੱਲੋਂ ਸੁਪਰੀਮ ਕੋਰਟ ਤੱਕ ਕੱਢੇ ਗਏ ਮਾਰਚ ਦੇ ਸਬੰਧ ਵਿੱਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ 

4 hours ago
Ind Vs NZ 1st Test : ਮੈਚ ਦੇ ਆਖਰੀ ਦਿਨ ਦਾ ਖੇਡ ਜਾਰੀ ; ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦਾ ਸਕੋਰ 200 ਤੋਂ ਪਾਰ

Ind Vs NZ 1st Test : ਮੈਚ ਦੇ ਆਖਰੀ ਦਿਨ ਦਾ ਖੇਡ ਜਾਰੀ ; ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦਾ ਸਕੋਰ 200 ਤੋਂ ਪਾਰ

4 hours ago
ਪ੍ਰਧਾਨ ਮੰਤਰੀ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਅੱਜ ਅਯੁੱਧਿਆ-ਜਨਕਪੁਰ ਰੇਲ ਸੇਵਾ ਦਾ ਸਾਂਝੇ ਤੌਰ ‘ਤੇ ਕਰਨਗੇ ਉਦਘਾਟਨ 

ਪ੍ਰਧਾਨ ਮੰਤਰੀ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਅੱਜ ਅਯੁੱਧਿਆ-ਜਨਕਪੁਰ ਰੇਲ ਸੇਵਾ ਦਾ ਸਾਂਝੇ ਤੌਰ ‘ਤੇ ਕਰਨਗੇ ਉਦਘਾਟਨ 

5 hours ago
Weather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਵਧੇਗੀ ਠੰਢ ; ਤਾਪਮਾਨ ਵਿੱਚ ਆਵੇਗੀ ਗਿਰਾਵਟ 

Weather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਵਧੇਗੀ ਠੰਢ ; ਤਾਪਮਾਨ ਵਿੱਚ ਆਵੇਗੀ ਗਿਰਾਵਟ 

5 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

5 hours ago
ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

6 hours ago
Hindi News
English News
Monday, November 23, 2026
No Result
View All Result
24 °c
Chandigarh
19 ° Tue
19 ° Wed
19 ° Thu
18 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮਸਲੇ ‘ਤੇ ਜਥੇਬੰਦੀਆਂ ਦਾ ਵਫਦ ਆਪ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ

February 27, 2021
in ਖਬਰਾਂ, ਪੰਜਾਬ
ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮਸਲੇ ‘ਤੇ ਜਥੇਬੰਦੀਆਂ ਦਾ ਵਫਦ ਆਪ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮਸਲੇ ‘ਤੇ ਜਥੇਬੰਦੀਆਂ ਦਾ ਵਫਦ ਆਪ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਮਸਲੇ ‘ਤੇ ਜਥੇਬੰਦੀਆਂ ਦਾ ਵਫਦ ਆਪ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ

ਬਠਿੰਡਾ 27 ਫ਼ਰਵਰੀ (ਕੁਲਬੀਰ ਬੀਰਾ)-ਸਰਕਾਰੀ ਸਪੋਰਟਸ ਸਕੂਲ ਘੁੱਦਾ ਪ੍ਰਤੀ ਕਾਂਗਰਸ ਦੀ ਕੈਪਟਨ ਸਰਕਾਰ ਦੁਆਰਾ ਧਾਰਨ ਕੀਤੀ ਬੇਰੁਖ਼ੀ ਦੇ ਕਾਰਨ ਪੰਜਾਬ ਦੇ ਇਸ ਇਕਲੌਤੇ ਖੇਡ ਸਕੂਲ ਦੀ ਹੋਂਦ ਉੱਪਰ ਖਤਰਾ ਮੰਡਰਾ ਰਿਹਾ ਹੈ। ਇਕ ਪਾਸੇ ਜਿੱਥੇ ਇਸ ਸਕੂਲ ਦਾ ਸਟਾਫ ਸੱਤ ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਨੂੰ ਤਰਸ ਰਿਹਾ ਹੈ ਦੂਜੇ ਪਾਸੇ ਉਥੇ ਹੀ ਬੱਚਿਆਂ ਦੇ ਖਾਣੇ, ਸਪੋਰਟਸ ਕਿੱਟਾਂ ਅਤੇ ਹੋਰ ਸਾਜ਼ੋ ਸਮੱਗਰੀ ਤੋਂ ਸਰਕਾਰ ਨੇ ਪੂਰੀ ਤਰ੍ਹਾਂ ਹੱਥ ਪਿੱਛੇ ਖਿੱਚਿਆ ਹੋਇਆ ਹੈ। ਬੇਸ਼ੱਕ ਇਹ ਸਕੂਲ ਪੰਜਾਬ ਦੇ ਵਿੱਤ ਮੰਤਰੀ ਦੇ ਇਲਾਕੇ ਵਿੱਚ ਪੈਂਦਾ ਹੈ ਪ੍ਰੰਤੂ ਉਨ੍ਹਾਂ ਵੱਲੋਂ ਵੀ ਇਸ ਸਕੂਲ ਦਾ ਮਸਲਾ ਹੱਲ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਸਕੂਲ ਦੇ ਸਟਾਫ ਅਤੇ ਇਲਾਕਾ ਜਥੇਬੰਦੀਆਂ ਵੱਲੋਂ ਲਗਾਤਾਰ ਇਸ ਸਕੂਲ ਲਈ ਬਜਟ ਰਾਸ਼ੀ ਨਿਰਧਾਰਤ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।

ਪੰਜਾਬ ਰਾਜ ਵਿਧਾਨ ਸਭਾ ਦੇ ਅਗਾਮੀ ਸੈਸ਼ਨ ਦੇ ਮੱਦੇਨਜ਼ਰ ਇਸ ਸਕੂਲ ਦੇ ਮਸਲੇ ਦੀ ਗੂੰਜ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਸਕੂਲ ਸਟਾਫ ਅਤੇ ਜਥੇਬੰਦੀਆਂ ਦਾ ਇਕ ਵਫ਼ਦ ਅੱਜ ਬਠਿੰਡਾ ਦਿਹਾਤੀ ਦੇ ਵਿਧਾਇਕਾ ਰੁਪਿੰਦਰ ਰੂਬੀ ਨੂੰ ਮਿਲਿਆ। ਮੁਲਾਕਾਤ ਦੌਰਾਨ ਵਿਧਾਇਕਾ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਨੇ ਇਸ ਸਕੂਲ ਦੇ ਮਸਲੇ ਨੂੰ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਸੀ ਪ੍ਰੰਤੂ ਸਰਕਾਰ ਨੇ ਮਹਿਜ਼ ਉਨ੍ਹਾਂ ਨੂੰ ਇਕ ਉੱਤਰ ਭੇਜ ਕੇ ਹੀ ਬੁੱਤਾ ਸਾਰ ਦਿੱਤਾ ਹੈ ਅਤੇ ਇਸ ਸਕੂਲ ਬਾਰੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਹੈ। ਅੱਜ ਉਨ੍ਹਾਂ ਮੁੜ ਦੁਹਰਾਇਆ ਕਿ ਉਹ ਇਸ ਮਸਲੇ ਨੂੰ ਦੁਬਾਰਾ ਬਜਟ ਸੈਸ਼ਨ ਦੌਰਾਨ ਉਠਾਉਣਗੇ ਅਤੇ ਸਰਕਾਰ ਤੋਂ ਇਸ ਦੇ ਪੁਖਤਾ ਪ੍ਰਬੰਧ ਲਈ ਮੰਗ ਕਰਨਗੇ।

ਗੌਰਤਲਬ ਹੈ ਕਿ ਇਹ ਸਕੂਲ ਬਾਦਲ ਹਕੂਮਤ ਦੁਆਰਾ 2011 ਵਿਚ ਇਕ ਵੱਖਰੀ ਸੁਸਾਇਟੀ ਬਣਾ ਕੇ ਉਸ ਦੇ ਅਧੀਨ ਨਾ ਖੋਲ੍ਹਿਆ ਗਿਆ ਸੀ। ਇਸ ਸਕੂਲ ਵਿੱਚ ਬੱਚਿਆਂ ਨੂੰ ਖੇਡਾਂ ਦੀਆਂ ਸਹੂਲਤਾਂ ਦੇ ਨਾਲ ਨਾਲ ਪੜ੍ਹਾਈ ਵੀ ਬਿਲਕੁਲ ਮੁਫ਼ਤ ਕਰਵਾਈ ਜਾਂਦੀ ਹੈ। ਹੋਂਦ ਵਿੱਚ ਆਉਣ ਤੋਂ ਬਾਅਦ ਇਸ ਸਕੂਲ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਜਿੱਥੇ ਇਸ ਸਕੂਲ ਦੇ ਬੱਚੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਦੇ ਹਨ ਉੱਥੇ ਪੜ੍ਹਾਈ ਦੇ ਖੇਤਰ ਵਿੱਚ ਵੀ ਮੈਰਿਟਾਂ ਵਿੱਚ ਇਹ ਸਕੂਲ ਮੋਹਰੀ ਰਹਿੰਦਾ ਹੈ।

ਵਿਧਾਇਕਾ ਰੁਪਿੰਦਰ ਰੂਬੀ ਨਾਲ ਮੁਲਾਕਾਤ ਤੋਂ ਬਾਅਦ ਵਫ਼ਦ ਨੇ ਪ੍ਰੈੱਸ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਇਸ ਸਕੂਲ ਨੂੰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਸਰਕਾਰੀ ਬਜਟ ਤੋਂ ਜ਼ਰੂਰੀ ਸੇਵਾਵਾਂ ਦਾ ਬੋਝ ਵੀ ਚੁੱਕਣਾ ਚਾਹੁੰਦੀ ਹੈ ਅਤੇ ਇਸ ਬੋਝ ਨੂੰ ਲੋਕਾਂ ਸਿਰ ਮੜ੍ਹਨਾ ਚਾਹੁੰਦੀ ਹੈ। ਇਸੇ ਨੀਤੀ ਤਹਿਤ ਹੀ ਇਸ ਸਕੂਲ ਦੇ ਬੱਚਿਆਂ ਤੋਂ ਫੀਸਾਂ ਉਗਰਾਹੁਣ ਦੀ ਤਜਵੀਜ਼ ਵੀ ਬਣਾਈ ਗਈ ਹੈ। ਸਕੂਲ ਸਟਾਫ ਅਤੇ ਜਥੇਬੰਦੀਆਂ ਨੇ ਜ਼ੋਰਦਾਰ ਢੰਗ ਨਾਲ ਆਪਣੇ ਇਰਾਦੇ ਜ਼ਾਹਰ ਕੀਤੇ ਹਨ ਕਿ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਮਿਤੀ 7 ਮਾਰਚ ਨੂੰ ਬਠਿੰਡਾ ਸ਼ਹਿਰ ਵਿੱਚ ਉਨ੍ਹਾਂ ਦੇ ਦਫਤਰ ਦੇ ਅੱਗੇ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਜਨਤਕ ਜਥੇਬੰਦੀਆਂ ਨੂੰ ਇਸ ਮੁਜ਼ਾਹਰੇ ਵਿੱਚ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਅੱਜ ਮਿਲਣ ਵਾਲੇ ਇਸ ਵਫ਼ਦ ਵਿਚ ਸਕੂਲ ਸਟਾਫ ਵੱਲੋਂ ਕੋਚ ਗਗਨਦੀਪ ਸਿੰਘ ਮਨਪ੍ਰੀਤ ਸਿੰਘ, ਬਲਜਿੰਦਰ ਕੌਰ ਅਮਨਦੀਪ ਕੌਰ ਪੰਜਾਬੀ ਲੈਕਚਰਾਰ, ਡੀ.ਟੀ.ਐਫ. ਤੋਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਤੋਂ ਹਰਜੀਤ ਜੀਦਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਤੋਂ ਸਤਵਿੰਦਰ ਸੋਨੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਅਜੈ ਪਾਲ ਸਿੰਘ ਘੁੱਦਾ, ਹਰਭਜਨ ਸਿੰਘ ਘੁੱਦਾ, ਸਾਹਿਤ ਸਭਾ ਵੱਲੋਂ ਦਿਲਬਾਗ ਸਿੰਘ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
November 23, 2026
0

ਚੰਡੀਗੜ੍ਹ, 23 ਨਵੰਬਰ  (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਨਿੱਘਾ ਸਵਾਗਤ

by Navjot
November 23, 2026
0

ਨਵੀਂ ਦਿੱਲੀ, 23 ਨਵੰਬਰ (ਵਿਸ਼ਵ ਵਾਰਤਾ) ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦਾ ਰਸਮੀ ਸਵਾਗਤ...

ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਜਿੱਤਿਆ ATP ਫਾਈਨਲਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਜ਼ਵੇਰੇਵ ਨੂੰ 6-2, 7-6 ਨਾਲ ਹਰਾਇਆ

ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਜਿੱਤਿਆ ATP ਫਾਈਨਲਜ਼ ਦਾ ਖਿਤਾਬ ; ਰੋਮਾਂਚਕ ਮੁਕਾਬਲੇ ਵਿੱਚ ਜ਼ਵੇਰੇਵ ਨੂੰ 6-2, 7-6 ਨਾਲ ਹਰਾਇਆ

by Navjot
November 23, 2026
0

ਟਿਊਰਿਨ, 23 ਨਵੰਬਰ (ਵਿਸ਼ਵ ਵਾਰਤਾ) ਕਾਰਲੋਸ ਅਲਕਾਰਾਜ਼ ਨੇ ਐਤਵਾਰ ਨੂੰ ATP ਫਾਈਨਲਜ਼ ਦੇ ਫਾਈਨਲ ਮੁਕਾਬਲੇ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੂੰ 6-2,...

 Ind Vs NZ 1st Test : ਮਿਸ਼ੇਲ ਅਤੇ ਫਿਲਿਪਸ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਜਿੱਤ ਤੋਂ ਰੱਖਿਆ ਵਾਂਝਾ ; ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਡਰਾਅ ‘ਤੇ ਸਮਾਪਤ

 Ind Vs NZ 1st Test : ਮਿਸ਼ੇਲ ਅਤੇ ਫਿਲਿਪਸ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਜਿੱਤ ਤੋਂ ਰੱਖਿਆ ਵਾਂਝਾ ; ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਡਰਾਅ ‘ਤੇ ਸਮਾਪਤ

by Navjot
November 23, 2026
0

ਵੈਲਿੰਗਟਨ, 23 ਨਵੰਬਰ (ਵਿਸ਼ਵ ਵਾਰਤਾ) ਡੈਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਨੇ ਸ਼ਾਨਦਾਰ ਖੇਡਦੇ ਹੋਏ ਭਾਰਤ ਨੂੰ ਜਿੱਤ ਹਾਸਲ ਕਰਨ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
November 23, 2026
0

ਚੰਡੀਗੜ੍ਹ, 23 ਨਵੰਬਰ  (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

Punjab: ਭਾਰੀ ਪੁਲਿਸ ਸੁਰੱਖਿਆ ਦੇ ਹੇਠ ਅੱਜ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ MP ਅੰਮ੍ਰਿਤਪਾਲ ਸਿੰਘ

Punjab: ਭਾਰੀ ਪੁਲਿਸ ਸੁਰੱਖਿਆ ਦੇ ਹੇਠ ਅੱਜ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ MP ਅੰਮ੍ਰਿਤਪਾਲ ਸਿੰਘ

by Ranjit Singh
2 days ago
0

Punjab: ਭਾਰੀ ਪੁਲਿਸ ਸੁਰੱਖਿਆ ਦੇ ਹੇਠ ਅੱਜ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ MP ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, 21...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 