ਬਠਿੰਡਾ ਪੁਲਸ ਨੇ ਰੈੱਡ ਮਰਕਰੀ ਦੀ ਸੇਲ ਦਾ ਕੀਤਾ ਪਰਦਾਫਾਸ਼
ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਨੇ ਇਕ ਵਿਅਕਤੀ ਨਾਲ ਮਾਰੀ ਪੰਜ ਲੱਖ ਦੀ ਠੱਗੀ
ਰੈੱਡ ਮਰਕਰੀ ਟਿਊਬ ਨੂੰ ਤਿੰਨ ਗੁਣਾ ਜ਼ਿਆਦਾ ਕੀਮਤ ਤੇ ਵੇਚਣ ਦਾ ਦਿੱਤਾ ਸੀ ਝਾਂਸਾ: ਐੱਸਐੱਸਪੀ ਬਠਿੰਡਾ

ਬਠਿੰਡਾ 27 ਫਰਵਰੀ ( ਕੁਲਬੀਰ ਬੀਰਾ )-ਬਠਿੰਡਾ ਪੁਲਸ ਨੇ ਰੈੱਡ ਮਰਕਰੀ ਟਿਊਬ ਦੀ ਸੇਲ ਦੇ ਨਾਂ ਤੇ ਇਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਇਕ ਵਿਅਕਤੀ ਨਾਲ ਮਾਰੀ ਪੰਜ ਲੱਖ ਦੀ ਠੱਗੀ ਦੀ ਰਾਸ਼ੀ ਬਰਾਮਦ ਕੀਤੀ ਹੈ। ਪੱਤਰਕਾਰ ਵਾਰਤਾ ਦੌਰਾਨ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਰੈੱਡ ਮਰਕਰੀ ਟਿਊਬ ਦੋ ਵਿਅਕਤੀਆਂ ਵੱਲੋਂ ਤਿਆਰ ਕੀਤੀ ਗਈ ਸੀ ਜੋ ਕਿ ਇਕ ਪੁਰਾਣੇ ਰੇਡੀਓ ਦੀ ਟਿਊਬ ਵਿੱਚ ਕੱਪ ਸਿਰ ਪਾਇਆ ਗਿਆ ਸੀ ਅਤੇ ਇਸ ਤਕਨੀਕ ਨੂੰ ਯੂ ਟਿਊਬ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ ਤੇ ਸਾਜਿਸ਼ ਕਰਤਾ ਨੇ ਇਕ ਵਿਅਕਤੀ ਨਾਲ ਰਲ ਕੇ ਇਹ ਟਿਊਬ ਤਿੱਗਣੇ ਭਾਅ ਵੇਚਣ ਦਾ ਝਾਂਸਾ ਦੇ ਕੇ ਪਿੰਡ ਭਾਗੂ ਦੇ ਇਕ ਵਾਸੀ ਡਾ ਸਵਰਾਜ ਸਿੰਘ ਨਾਲ ਪੰਜ ਲੱਖ ਰੁਪਏ ਦਾ ਸੌਦਾ ਤੈਅ ਕੀਤਾ ਤੇ ਉਸ ਨੂੰ ਝਾਂਸਾ ਦਿੱਤਾ ਕਿ ਇਸ ਰੈੱਡ ਮਰਕਰੀ ਟਿਊਬ ਦੀ ਕੋਰੋਨਾ ਬਿਮਾਰੀ ਕਰਕੇ ਜਰਮਨੀ ਵਿੱਚ ਬਹੁਤ ਮੰਗ ਹੈ ਅਤੇ ਉਥੇ ਇਹ ਤਿੰਨ ਗੁਣਾ ਰੇਟ ਤੇ ਵਿਕੇਗੀ ਜਿਸ ਤੋਂ ਬਾਅਦ ਤੈਅ ਸੌਦੇ ਅਨੁਸਾਰ ਸਵਰਾਜ ਸਿੰਘ ਨੇ ਰੋਜ਼ ਗਾਰਡਨ ਚੌਕ ਵਿਚ ਦੋਸ਼ੀ ਸੁਰਜੀਤ ਸਿੰਘ ਉਰਫ਼ ਭੋਲਾ ਸਿੰਘ ਅਤੇ ਬਲਰਾਜ ਸਿੰਘ ਉਰਫ ਡਾਕਟਰ ਨੌੰ ਕਰੀਬ ਪੰਜ ਲੱਖ ਰੁਪਿਆ ਦਿੱਤਾ ਅਤੇ ਇਹ ਵਿਅਕਤੀ ਪੈਸੇ ਖੋਹ ਕੇ ਫ਼ਰਾਰ ਹੋ ਗਏ ਜਿਸ ਦੀ ਸੂਚਨਾ ਮੁੱਦਈ ਨੇ ਪੁਲੀਸ ਕੰਟਰੋਲ ਰੂਮ ਤੇ ਦਿੱਤੀ ਜਿਸ ਤੋਂ ਬਾਅਦ ਪੁਲੀਸ ਟੀਮ ਨੇ ਦੋਸ਼ੀ ਸੁਰਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਇਕ ਮੋਟਰਸਾਈਕਲ ਬਰਾਮਦ ਕੀਤਾ ਜੋ ਕਿ ਉਹ ਕਿਸੇ ਵਿਅਕਤੀ ਤੋਂ ਮੰਗ ਕੇ ਲੈ ਕੇ ਆਇਆ ਸੀ ਅਤੇ ਦੋਨਾਂ ਵਿਅਕਤੀਆਂ ਤੋਂ ਪੰਜ ਲੱਖ ਦੀ ਰਾਸ਼ੀ ਵਿੱਚੋਂ ਰਕਮ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਚਾਰ ਦਿਨਾਂ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਜਾਰੀ ਹੈ।
ਦੂਜੇ ਪਾਸੇ ਪਿੰਡ ਮਹਿਰਾਜ ਵਿਖੇ ਹੋਈ ਲੱਖਾ ਸਿਧਾਣਾ ਦੀ ਰੈਲੀ ਅਤੇ ਲੱਖਾ ਸਿਧਾਣਾ ਨੂੰ ਬਠਿੰਡਾ ਪੁਲੀਸ ਵੱਲੋਂ ਗ੍ਰਿਫ਼ਤਾਰ ਗ੍ਰਿਫ਼ਤਾਰ ਨਾ ਕਰਨ ਦੇ ਪੁੱਛੇ ਸਵਾਲ ਤੇ ਐੱਸਐੱਸਪੀ ਨੇ ਕਿਹਾ ਕਿ ਸਾਨੂੰ ਦਿੱਲੀ ਪੁਲੀਸ ਵੱਲੋਂ ਕੋਈ ਲਿਖਤ ਆਰਡਰ ਨਹੀਂ ਮਿਲਿਆ ਕਿ ਲੱਖਾ ਸਿਧਾਣਾ ਤੇ ਦਿੱਲੀ ਹਿੰਸਾ ਸਬੰਧੀ ਫ਼ਰਾਰ ਹੋਣ ਤੇ ਇੱਕ ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਕਿਹਾ ਕਿ ਜੇਕਰ ਲੱਖਾ ਸਿਧਾਣਾ ਨੂੰ ਪਿੰਡ ਮਹਿਰਾਜ ਤੋਂ ਗ੍ਰਿਫ਼ਤਾਰ ਕੀਤਾ ਜਾਂਦਾ ਤਾਂ ਉੱਤੇ ਕਰੀਬ ਵੀਹ ਹਜ਼ਾਰ ਲੋਕਾਂ ਦਾ ਇਕੱਠ ਸੀ ਅਤੇ ਮਾਹੌਲ ਭੜਕ ਜਾਂਦਾ ਇਸ ਲਈ ਬਠਿੰਡਾ ਪੁਲਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਐੱਸ ਐੱਸ ਪੀ ਨੂੰ ਜਦੋਂ ਰੈਲੀ ਤੋਂ ਦੂਸਰੇ ਦਿਨ ਰੈਲੀ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਅਸੀਂ ਤਾਂ ਕਾਰਵਾਈ ਆਪਣੀ ਕਰਨੀ ਸੀ ਅਤੇ ਪੁੱਛ ਗਿੱਛ ਲਈ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਸੀ। ਮੀਡੀਆ ਤੇ ਭੜਕਦਿਆਂ ਐੱਸਐੱਸਪੀ ਨੇ ਕਿਹਾ ਕਿ ਇਕ ਗੈਂਗਸਟਰ ਨੂੰ ਪ੍ਰਮੋਟ ਕਰ ਰਿਹਾ ਹੈ ਮੀਡੀਆ ਜਦ ਕਿ ਏਡੀ ਵੱਡੀ ਕੋਈ ਗੱਲ ਨਹੀਂ ਹੈ।






















