ਪਿੰਡ ਨਿਧਾਨਾ ਵਿਖੇ ਗਰੀਬ ਪਰਿਵਾਰ ਦੇ ਘਰ ਨੂੰ ਲੱਗੀ ਅੱਗ ਡੀਸੀ ਨੇ ਮਾਲੀ ਸਹਾਇਤਾ ਲਈ ਦਿੱਤਾ ਇੱਕ ਲੱਖ ਰੁਪਏ ਦਾ ਚੈੱਕ।

ਗੁਰੂਹਰਸਹਾਏ26ਫਰਵਰੀ( ਵਿਸ਼ਵ ਵਾਰਤਾ)ਸ਼ਹਿਰ ਦੇ ਨਾਲ ਲੱਗਦੇ ਪਿੰਡ ਨਿਧਾਨਾ ਵਿਖੇ ਪਿਛਲੇ ਦਿਨੀਂ ਇਕ ਗਰੀਬ ਪਰਿਵਾਰ ਤਰਸੇਮ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰ ਵਿਚ ਗੈਸ ਸਿਲੰਡਰ ਲੀਕ ਹੋਣ ਕਰਕੇ ਉਸ ਦੇ ਘਰ ਨੂੰ ਅੱਗ ਲੱਗ ਗਈ ਸੀ ਜਿਸ ਦੌਰਾਨ ਘਰ ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸ ਦੇ ਦੌਰਾਨ ਇਹ ਗ਼ਰੀਬ ਪਰਿਵਾਰ ਗੁਰੂਹਰਸਹਾਏ ਹਲਕੇ ਦੇ ਵਿਧਾਇਕ ਅਤੇ ਖੇਡ ਮੰਤਰੀ ਨੂੰ ਮਾਲੀ ਸਹਾਇਤਾ ਲਈ ਮਿਲਿਆ ਵਿਧਾਇਕ ਵੱਲੋਂ ਮਾਲੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਵਿਧਾਇਕ ਵੱਲੋ ਇਸ ਸਬੰਧੀ ਡੀ ਸੀ ਨੂੰ ਜਾਣੂ ਕਰਾਇਆ ਗਿਆ।ਖੇਡ ਮੰਤਰੀ ਦੇ ਸਦਕਾ ਫ਼ਿਰੋਜ਼ਪੁਰ ਦੇ ਡੀਸੀ ਗੁਰਮੇਲ ਸਿੰਘ ਚਾਹਲ ਵੱਲੋਂ ਅੱਜ ਇਸ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਲਈ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਇਹ ਚੈੱਕ ਡੀਸੀ ਦਫਤਰ ਤੋ ਆਏ ਮਨੋਹਰ ਲਾਲ,ਰਾਜਵੀਰ ਮੋਂਟੀ ਕਾਂਗਰਸੀ ਲੀਡਰ,ਅਨਿਲਜੀਤ ਬੇਦੀ,ਬਿਕਰਮਜੀਤ ਬੇਦੀ ਨੇ ਇਕ ਲੱਖ ਰੁਪਏ ਦਾ ਚੈੱਕ ਗਰੀਬ ਪਰਿਵਾਰ ਨੂੰ ਦਿੱਤਾ।
ਕੈਪਸ਼ਨ,ਗਰੀਬ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੰਦੇ ਹੋਏ ਮਨੋਹਰ ਲਾਲ,ਰਾਜਵੀਰ ਮੌਂਟੀ ਕਾਂਗਰਸੀ ਲੀਡਰ ਅਤੇ ਹੋਰ।






















