ਲੱਖਾ ਸਿਧਾਣਾ ਪਹੁੰਚਿਆ ਬਠਿੰਡਾ ਮਹਿਰਾਜ ਰੈਲੀ ਵਿੱਚ
ਪਹਿਲਾਂ ਹੀ ਲੱਖਾ ਸਿਧਾਣਾ ਤੇ ਰੱਖਿਆ ਗਿਆ ਹੈ 1 ਲੱਖ ਰੁਪਏ ਦਾ ਇਨਾਮ

ਚੰਡੀਗੜ੍ਹ, 23 ਫਰਵਰੀ(ਵਿਸ਼ਵ ਵਾਰਤਾ)-26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ਤੇ ਹੋਈ ਹਿੰਸਾ ਵਿੱਚ ਮੁਲਜ਼ਮ ਲੱਖਾ ਸਿਧਾਣਾ ਨੂੰ ਫੜਨ ਲਈ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਅੱਜ ਲੱਖਾ ਸਿਧਾਣਾ ਬਠਿੰਡਾ-ਮਹਿਰਾਜ ਰੈਲੀ ਵਿੱਚ ਪਹੁੰਚਿਆ ਅਤੇ ਉਸ ਨੇ ਮੰਚ ਤੇ ਚੜ ਕੇ ਸੰਬੋਧਨ ਵੀ ਕੀਤਾ ਪਰ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ।






















