ਕਿਸਾਨ ਸੰਘਰਸ਼ ਨੂੰ ਸਮਰਪਿਤ ਸੈਮੀਨਾਰ ਕੱਲ੍ਹ ਚੰਡੀਗੜ੍ਹ ਵਿੱਚ
ਕਿਸਾਨ ਅੰਦੋਲਨ ਬਾਰੇ ਹੋਣਗੀਆਂ ਖੁੱਲ੍ਹ ਕੇ ਵਿਚਾਰਾਂ
ਵੱਖ-ਵੱਖ ਪਾਰਟੀਆਂ ਅਤੇ ਵਰਗਾਂ ਨਾਲ ਸੰਬੰਧਤ ਪ੍ਰਮੁੱਖ ਸ਼ਖਸੀਅਤਾਂ ਹੋਣਗੀਆਂ ਸ਼ਾਮਲ

ਚੰਡੀਗੜ੍ਹ, 21 ਫਰਵਰੀ(ਵਿਸ਼ਵ ਵਾਰਤਾ)- ਕਿਸਾਨ ਸੰਘਰਸ਼ ਨੂੰ ਸਮਰਪਿਤ ਸੈਮੀਨਾਰ ਕੱਲ੍ਹ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਗੋਪਾਲ ਸਿੰਘ ਝਾੜੋਂ, ਪ੍ਰਧਾਨ ਟਰਾਈਸਿਟੀ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ ਦੱਸਿਆ ਕਿ ਕੱਲ੍ਹ 22 ਫਰਵਰੀ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸਵੇਰੇ 11 ਵਜੇ ਤੋਂ ਹੋ ਰਹੇ ਸੈਮੀਨਾਰ ਵਿੱਚ ਸੀ.ਪੀ.ਆਈ ਦੇ ਲੀਡਰ-ਡਾ.ਜੋਗਿੰਦਰ ਦਿਆਲ,ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਜਗਮੀਤ ਸਿੰਘ ਬਰਾੜ ਸਾਬਕਾ ਐਮ.ਪੀ, ਐਸ.ਆਰ ਲੱਧੜ ਆਈ.ਏ.ਐਸ(ਰਿਟਾ.), ਡਾ. ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਸਕਾਲਰ ਅਤੇ ਇਤਿਹਾਸਕਾਰ, ਡਾ. ਹਰਸ਼ਿੰਦਰ ਕੌਰ ਉੱਘੀ ਸਮਾਜ ਸੇਵਿਕਾ, ਉਪਿੰਦਰਪ੍ਰੀਤ ਕੌਰ ਗਿੱਲ(ਉਘੀ ਸਮਾਜ ਸੇਵਿਕਾ ਅਤੇ ਲੇਖਿਕਾ), ਹਰਿੰਦਰ ਸਿੰਘ ਖਾਲਸਾ ਸਾਬਕਾ ਐਮ.ਪੀ, ਸ਼ਿੰਗਾਰਾ ਰਾਮ ਸੰਹੂਗੜਾ ਆਦਿ ਵੀ ਮੁਖ ਬੁਲਾਰੇ ਹੋਣਗੇ। ਉਹਨਾਂ ਨੇ ਦੱਸਿਆ ਕਿ ਇਹ ਸੈਮੀਨਾਰ ਸ.ਜਸਵੰਤ ਸਿੰਘ ਮਾਨ ਮੈਮੋਰੀਅਲ ਅਤੇ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ)ਵੱਲੋਂ ਕਰਵਾਇਆ ਜਾ ਰਿਹਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਸੈਮੀਨਾਰ ਉਪਰੰਤ ਸ.ਸਿਮਰਨਜੀਤ ਸਿੰਘ ਮਾਨ ਤੇ ਹੋਰਨਾਂ ਵੱਲੋਂ ਕਿਸਾਨ ਭਵਨ ਵਿਖੇ ਹੀ ਤਿੰਨ ਵਜੇ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ।






















