ਸਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਅਧੀਨ ਜਿਲੇ ਦੇ 114272 ਲਾਭਪਾਤਰੀਆਂ ਨੂੰ ਦਿੱਤਾ ਲਾਭ-ਡਿਪਟੀ ਕਮਿਸ਼ਨਰ
60 ਸਾਲ ਦੀ ਉਮਰ ਤੋਂ ਵੱਧ 58048 ਔਰਤਾਂ ਨੂੰ ਦਿੱਤੇ ਰਿਆਇਤੀ ਬੱਸ ਪਾਸ
ਮਹੀਨਾਵਾਰ ਮੀਟਿੰਗ ਦੌਰਾਨ ਕੰਮਾਂ ਦੀ ਕੀਤੀ ਸਮੀਖਿਆ

ਅੰਮਿ੍ਰਤਸਰ, 12 ਫਰਵਰੀ (ਵਿਸ਼ਵ ਵਾਰਤਾ)-ਮਹੀਨਾਵਾਰ ਮੀਟਿੰਗ ਦੌਰਾਨ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਵੱਲੋਂ ਜਿਲਾ ਅਧਿਕਾਰੀਆਂ ਨਾਲ ਚੱਲ ਰਹੇ ਵੱਖ ਵੱਖ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਕੰਮਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।
ਮੀਟਿੰਗ ਦੌਰਾਨ ਦਫਤਰ ਜਿਲਾ ਪ੍ਰੋਗਰਾਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਸ੍ਰ ਖਹਿਰਾ ਨੇ ਦੱਸਿਆ ਕਿ ਸਰਪਲੀਮੈਂਟਰੀ ਨਿਊਟਰੀਸ਼ਨ ਪ੍ਰੋਗਰਾਮ ਅਧੀਨ ਸਾਲ 2020-21 ਦੀ ਤੀਸਰੀ ਅਤੇ ਚੌਥੀ ਤਿਮਾਹੀ ਦੌਰਾਨ 114272 ਲਾਭਪਾਤਰੀਆ ਨੂੰ ਲਾਭ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਅਧੀਨ 6 ਮਹੀਨੇ ਤੋਂ 3 ਸਾਲ ਦੇ 64037 ਬੱਚੇ, 3 ਸਾਲ ਤੋਂ 6 ਸਾਲ ਦੇ 25267 ਬੱਚੇ ਅਤੇ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਂਵਾਂ 24968 ਨੂੰ ਇਹ ਲਾਭ ਪ੍ਰਦਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੈ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 246 ਔਰਤਾਂ ਨੂੰ 1230000 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਹ ਵਿੱਤੀ ਸਹਾਇਤਾ ਹਰੇਕ ਲਾਭਪਾਤਰੀ ਨੂੰ ਤਿੰਨ ਕਿਸ਼ਤਾ ਵਿੱਚ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਪਹਿਲੀ ਕਿਸ਼ਤ ਗਰਭ ਦੇ 150 ਦਿਨਾਂ ਤੱਕ ਆਂਗਨਵਾੜੀ ਸੈਂਟਰਾਂ ਵਿੱਚ ਨਾਮ ਦਰਜ ਕਰਵਾਉਣ ਤੇ 1000 ਰੁਪਏ, ਗਰਭ ਦੇ 6ਵੇਂ ਮਹੀਨੇ ਤੱਕ ਟੀ:ਟੀ ਦੇ ਟੀਕੇ ਅਤੇ ਘੱਟੋ ਘੱਟ ਇਕ ਐਂਟੀਨੇਟਲ ਚੈਕਅਪ ਕਰਵਾਉਣ ਤੇ 2000 ਰੁਪਏ ਅਤੇ ਤੀਜੀ ਕਿਸ਼ਤ ਬੱਚੇ ਦਾ ਨਾਮ ਦਰਜ ਕਰਵਾਉਣ, ਬੱਚਿਆਂ ਦੇ ਟੀਕਾਕਰਨ ਦਾ ਪਹਿਲਾ ਰਾਉਂਡ ਪੂਰਾ ਕਰਨ ਤੇ 2000 ਰੁਪਏ ਦਿੱਤੇ ਜਾਂਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਜਿਲਾ ਪ੍ਰੋਗਰਾਮਅਫਸਰ ਸ੍ਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਤੰਬਰ 2020 ਨੂੰ ਰਾਸ਼ਟਰੀ ਪੋਸ਼ਣ ਮਾਹ ਵਜੋਂ ਮਨਾਇਆ ਗਿਆ ਸੀ ਜਿਸ ਵਿੱਚ ਜਿਲੇ ਦੇ 32 ਅਤਿ ਕੁਪੋਸ਼ਿਤ ਬੱਚੇ ਪਾਏ ਗਏ ਸਨ ਅਤੇ ਉਨਾਂ ਨੂੰ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਵੱਲੋਂ ਆਂਗਨਵਾੜੀ ਵਰਕਰਾਂ ਦੀ ਸਹਾਇਤਾ ਨਾਲ ਸਮੇਂ ਸਮੇਂ ਸਿਰ ਇਨਾਂ ਬੱਚਿਆਂ ਦਾ ਨਰੀਖਣ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਲੋੜਵੰਦ ਔਰਤਾਂ ਨੂੰ ਸਮਾਜਿਕ ਤਾਲਮੇਲ ਵਧਾਉੁਣ ਲਈ ਬੱਸ ਪਾਸ ਵਿੱਚ 50ਫੀਸਦੀ ਕਿਰਾਏ ਦੀ ਰਿਆਇਤ ਦਿੱਤੀ ਗਈ ਹੈ ਅਤੇ ਅੰਮਿ੍ਰਤਸਰ ਜਿਲੇ ਵਿੱਚ ਹੁਣ ਤੱਕ 58048 ਲਾਭਪਾਤਰੀਆਂ ਨੂੰ ਇਸ ਦਾ ਲਾਭ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਦਸਿਆ ਕਿ ਇਹ ਸਾਰੇ ਬੱਸ ਪਾਸ ਬਾਲ ਵਿਕਾਸ ਤੇ ਪ੍ਰਾਜੈਕਟ ਦਫਤਰਾਂ ਰਾਹੀਂ ਬਣਾਏ ਜਾਂਦੇ ਹਨ।
ਇਸ ਮੌਕੇ ਜਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂਨੂੰ ਪੜਾਉਣ ਅਤੇ ਐਕਟੀਵਿਟੀ ਕਰਵਾਉਣ ਲਈ ਰਾਜ ਪੱਧਰ ਤੇ ਡਿਜੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਬੱਚਿਆਂ ਨੂੰ ਘਰ ਬੈਠੇ ਹੀ ਆਨਲਾਈਨ ਸਿਖਿਆ ਨਾਲ ਜੋੜਿਆ ਗਿਆ ਹੈੇ। ਉਨਾਂ ਦੱਸਿਆ ਕਿ ਡਿਜੀਟਲ ਪੇਰੈਂਟ ਮਾਰਗ ਦਰਸ਼ਕ ਪ੍ਰੋਗਰਾਮ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਪਹਿਲੇ 25 ਬਲਾਕਾਂ ਵਿੱਚੋਂ ਜਿਲ‘ੇ ਦੇ 4 ਬਲਾਕ ਰਈਆ, ਅਟਾਰੀ, ਤਰਸਿੱਕਾ ਅਤੇ ਅਰਬਨ-3 ਆਏ ਹਨ। ਉਨਾਂ ਕਿਹਾ ਕਿ ਜਿਲੇ ਦੇ 1859 ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਮਾਪਿਆਂ ਦੇ ਸਹਿਯੋਗ ਨਾਲ ਉਕਤ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਸ੍ਰੀ ਅਨਮਜੋਤ ਕੋਰ, ਐਸ:ਡੀ:ਐਮ ਮੈਡਮ ਅਨਾਇਤ ਗੁਪਤਾ, ਜਿਲਾ ਸਮਾਜਿਕ ਤੇ ਸੁਰਖਿਆ ਅਫਸਰ ਅਸਿੰਦਰ ਸਿੰਘ, ਜਿਲਾ ਬਾਲ ਵਿਕਾਸ ਤੇ ਪ੍ਰੋਗਰਾਮ ਅਫਸਰ ਸ੍ਰੀਮਤੀ ਪਵਨਦੀਪ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।






















