ਭਾਜਪਾ ਲਈ ਨਿਗਮ ਚੋਣਾਂ ਵਿੱਚ ਪ੍ਰਚਾਰ ਕਰਨਾ ਹੋਇਆ ਔਖਾ, ਬੈਨਰਾਂ ਤੇ ਮਲੀ ਕਾਲਖ਼
ਕੈਪਟਨ ਸਰਕਾਰ ਉਡਾ ਰਹੀ ਹੈ ਲੋਕਤੰਤਰ ਦੀਆਂ ਧੱਜੀਆਂ ਅੰਦੋਲਨ ਦੀ ਆਡ਼ ਵਿਚ ਭਾਜਪਾ ਖ਼ਿਲਾਫ਼ ਸਾਜ਼ਿਸ਼ : ਸੁਖਪਾਲ ਸਰਾਂ

ਬਠਿੰਡਾ,9 ਫਰਵਰੀ ( ਕੁਲਬੀਰ ਬੀਰਾ ) ਖੇਤੀ ਬਿੱਲ ਰੱਦ ਨਾ ਕਰਨ ਕਰਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਭਾਜਪਾ ਲੀਡਰਸ਼ਿਪ ਲਈ ਨਗਰ ਨਿਗਮ ਚੋਣਾਂ ਵਿੱਚ ਪ੍ਰਚਾਰ ਕਰਨਾ ਵੀ ਔਖਾ ਹੋ ਗਿਆ ਹੈ ਨਗਰ ਨਿਗਮ ਬਠਿੰਡਾ ਦੇ ਵੱਖ ਵੱਖ ਵਾਰਡਾਂ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਲੀਡਰਸ਼ਿਪ ਵੀ ਘਿਰਾਓ ਵਿੱਚ ਆ ਰਹੀ ਹੈ ਅੱਜ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਠਿੰਡਾ ਆਉਣ ਤੇ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਉਥੇ ਹੀ ਭਾਜਪਾ ਉਮੀਦਵਾਰਾਂ ਦੇ ਬੈਨਰਾਂ ਤੇ ਕਾਲਖ ਫੇਰੀ ਜਾ ਰਹੀ ਹੈ ਜੋ ਮਾਮਲਾ ਨਿੱਤ ਪੁਲਸ ਦੇ ਦਰਬਾਰ ਪਹੁੰਚ ਰਿਹਾ ਹੈ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਬੈਨਰਾਂ ਤੇ ਕਾਲਖ ਪੋਚਣ ਨੂੰ ਕਾਂਗਰਸੀਆਂ ਦੀ ਗੁੰਡਾਗਰਦੀ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਲੋਕਤੰਤਰ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੀ ਹੈ ਅਤੇ ਕਿਸਾਨੀ ਅੰਦੋਲਨ ਦੀ ਆਡ਼ ਵਿੱਚ ਭਾਜਪਾ ਖ਼ਿਲਾਫ਼ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਜੋ ਭਾਜਪਾ ਉਮੀਦਵਾਰ ਪ੍ਰਚਾਰ ਨਾ ਕਰ ਸਕਣ ਪ੍ਰੰਤੂ ਫਿਰ ਵੀ ਭਾਜਪਾ ਉਮੀਦਵਾਰ ਇਨ੍ਹਾਂ ਧੱਕੇਸ਼ਾਹੀਆਂ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਨਗਰ ਨਿਗਮ ਚੋਣਾਂ ਲੜੀਆਂ ਜਾਣਗੀਆਂ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਾਵੇਗੀ ਸੁਖਪਾਲ ਸਰਾਂ ਨੇ ਕਿਹਾ ਕਿ ਚੋਣਾਂ ਵਿੱਚ ਹਰ ਉਮੀਦਵਾਰ ਨੂੰ ਲੋਕਤੰਤਰਿਕ ਤਰੀਕੇ ਨਾਲ ਪ੍ਰਚਾਰ ਕਰਨ ਦੀ ਖੁੱਲ੍ਹ ਹੈ ਅਤੇ ਨੌਮੀਨੇਸ਼ਨ ਵੇਲੇ ਭਾਰਤ ਦਾ ਚੋਣ ਕਮਿਸ਼ਨ ਦਾ ਸੰਵਿਧਾਨ ਵੀ ਉਮੀਦਵਾਰਾਂ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਗਵਾਹੀ ਭਰਦਾ ਹੈ ਪ੍ਰੰਤੂ ਬਠਿੰਡਾ ਵਿੱਚ ਲੋਕਤੰਤਰ ਦੀਆਂ ਧੱਜੀਆਂ ਉੱਡ ਰਹੀਆਂ ਹਨ ਪੁਲਸ ਵੀ ਮੂਕ ਦਰਸ਼ਕ ਬਣਕੇ ਦੇਖ ਰਹੀ ਹੈ ਤੇ ਭਾਜਪਾ ਉਮੀਦਵਾਰਾਂ ਦੀ ਜਾਨ ਨੂੰ ਖਤਰਾ ਵੀ ਬਣਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਭਾਜਪਾ ਉਮੀਦਵਾਰ ਜਾਂ ਵਰਕਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਕੈਪਟਨ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ






















