ਕਾਂਗਰਸ ਉਮੀਦਵਾਰ ਲਈ ਵਧੀਆਂ ਮੁਸ਼ਕਲਾਂ ਆਜ਼ਾਦ ਉਮੀਦਵਾਰ ਨੇ ਭਖਾਈ ਚੋਣ ਮੁਹਿੰਮ
ਮੌਜੂਦਾ ਕੌਂਸਲਰ ਵੱਲੋਂ ਕੀਤੀ ਵਾਅਦਾ ਖਿਲਾਫੀ ਤੋਂ ਦੁਖੀ ਲੋਕ ਚਾਹੁੰਦੇ ਹਨ ਬਦਲਾਅ : ਨੀਤੂ ਠਾਕੁਰ

ਬਠਿੰਡਾ, 7 ਫ਼ਰਵਰੀ ( ਕੁਲਬੀਰ ਬੀਰਾ )-ਨਗਰ ਨਿਗਮ ਚੋਣਾਂ ਲਈ ਚੌਦਾਂ ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਿਸ ਲਈ ਸਿਆਸੀ ਪ੍ਰਚਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਤਰਵੰਜਾ ਸਾਲ ਬਾਅਦ ਬਹੁਮਤ ਹਾਸਲ ਕਰਨ ਲਈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਪੂਰੀ ਲੀਟਰ ਚ ਵੱਲੋਂ ਕਮਰਕੱਸੇ ਕੀਤੇ ਗਏ ਹਨ ਪ੍ਰੰਤੂ ਕਈ ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਲਈ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ? ਵਾਰਡ ਨੰਬਰ ਇੱਕ ਸੱਤ ਅੱਠ ਦਾਸ ਅਤੇ ਲਾਈਨੋ ਪਾਰ ਇਲਾਕੇ ਦੇ ਕਰੀਬ ਤਿੰਨ ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਲਈ ਲੋਕਾਂ ਵਿੱਚ ਨਰਾਜ਼ਗੀ ਮੁਸੀਬਤਾਂ ਖਡ਼੍ਹੀਆਂ ਕਰ ਰਹੀ ਹੈ ਇਸੇ ਤਰ੍ਹਾਂ ਲਾਈਨੋਂ ਪਾਰ ਇਲਾਕੇ ਦੇ ਵਾਰਡ ਨੰਬਰ ਤਰਤਾਈ ਵਿੱਚ ਕਾਂਗਰਸ ਦੇ ਬਾਗੀ ਸੀਨੀਅਰ ਯੂਥ ਲੀਡਰ ਆਸ਼ੂ ਠਾਕਰ ਦੀ ਪਤਨੀ ਨੀਤੂ ਠਾਕੁਰ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਕਾਰਨ ਕਾਂਗਰਸ ਦੇ ਉਮੀਦਵਾਰ ਮੌਜੂਦਾ ਕੌਂਸਲਰ ਪ੍ਰਦੀਪ ਗੋਲਾ ਦੀ ਪਤਨੀ ਅਨੀਤਾ ਗੋਇਲ ਲਈ ਮੁਸ਼ਕਲਾਂ ਦਾ ਦੌਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਨੀਤੂ ਠਾਕੁਰ ਵੱਲੋਂ ਮੁੱਖ ਚੋਣ ਦਫ਼ਤਰ ਦੇ ਕੀਤੇ ਗਏ ਉਦਘਾਟਨ ਮੌਕੇ ਲੋਕਾਂ ਦੇ ਮਿਲੇ ਭਾਰੀ ਸਮਰਥਨ ਕਰਕੇ ਇਸ ਵਾੜ ਦੇ ਹਾਲਾਤ ਬਦਲਦੇ ਹੋਏ ਨਜ਼ਰ ਆ ਰਹੇ ਹਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਨੀਤੂ ਠਾਕੁਰ ਅਤੇ ਆਸ਼ੂ ਠਾਕੁਰ ਨੇ ਕਿਹਾ ਕਿ ਮੌਜੂਦਾ ਕੌਂਸਲਰ ਵੱਲੋਂ ਲੋਕਾਂ ਨਾਲ ਕੀਤੀ ਗਈ ਵਾਅਦਾਖ਼ਿਲਾਫ਼ੀ ਅਤੇ ਇਸ ਇਲਾਕੇ ਨੂੰ ਨਜ਼ਰਅੰਦਾਜ਼ ਕਰਨ ਕਰਕੇ ਲੋਕ ਬਦਲਾਅ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ੳੁਨ੍ਹਾਂ ਦਾ ਮੁੱਖ ਮਕਸਦ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਨਾਲ ਇਸ ਇਲਾਕੇ ਵਿਚ ਸਾਫ਼ ਪੀਣ ਵਾਲਾ ਪਾਣੀ ਸੁੰਦਰ ਸੜਕਾਂ ਬਰਸਾਤੀ ਪਾਣੀ ਦੇ ਨਿਕਾਸ ਸਫ਼ਾਈ ਦੇ ਪ੍ਰਬੰਧ ਸਮੇਤ ਹਰ ਸਹੂਲਤ ਮੁਹੱਈਆ ਕਰਵਾਉਣਾ ਹੋਵੇਗਾ ਤੇ ਉਹ ਲੋਕ ਸੇਵਾ ਦੇ ਜਜ਼ਬੇ ਨਾਲ ਹੀ ਚੋਣਾਂ ਲੜ ਰਹੇ ਹਨ ਜ਼ਿਕਰਯੋਗ ਹੈ ਕਿ ਆਸ਼ੂ ਠਾਕਰ ਪੁਰਾਣੇ ਕਾਂਗਰਸੀ ਆਗੂ ਹਨ ਤੇ ਉਹ ਟਿਕਟ ਦੇ ਦਾਅਵੇਦਾਰ ਸਨ ਪ੍ਰੰਤੂ ਟਿਕਟ ਨਾ ਮਿਲਣ ਕਰਕੇ ਉਨ੍ਹਾਂ ਵੱਲੋਂ ਆਜ਼ਾਦ ਚੋਣ ਲੜੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਵਾਰਡ ਦੇ ਲੋਕ ਅਤੇ ਸ਼ਹਿਰ ਵਾਸੀ ਚੌਦਾਂ ਫਰਵਰੀ ਨੂੰ ਕਿਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਜਾਰੀ ਕਰਦੇ ਹਨ ?






















