ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 71 ਵਿਚ 1 ਕਰੋੜ 25 ਲੱਖ ਦੀ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ
ਚੱਲ ਰਹੇ ਵਿਕਾਸ ਕੰਮਾਂ ਦੀ ਕੀਤਾ ਨਿਰੀਖਣ
ਬੀ ਜੇ ਪੀ ਦੇ ਕਈ ਪਰਿਵਾਰ ਕਾਂਗਰਸ ਵਿਚ ਹੋਏ ਸ਼ਾਮਲ

ਅੰਮ੍ਰਿਤਸਰ 7 ਫਰਵਰੀ (ਵਿਸ਼ਵ ਵਾਰਤਾ)-ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ ਵਿਕਾਸ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਕੋਈ ਵੀ ਇਲਾਕਾ ਵਿਕਾਸ ਪੱਖੋ ਸੱਖਣਾ ਨਹੀ ਰਹੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 71 ਅਧੀਨ ਪੈਦੇ ਇਲਾਕੇ ਫਤਾਹਪੁਰ ਵਿਖੇ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੜਕ ਦੇ ਕੰਮ ਦੀ ਸ਼ਰੂਆਤ ਟੱਕ ਲਗਾਉਣ ਉਪਰੰਤ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਪਿੰਡ ਫਤਾਹਪੁਰ ਵਿਖੇ ਅੰਮ੍ਰਿਤਸਰ-ਭਿੱਖੀਵਿੰਡ ਰੋਡ ਤੋ ਅੰਦਰ ਜਾਂਦੀ ਜੇ ਡੀ ਐਸ ਸਕੂਲ ਤੱਕ 1.5 ਕਿਲੋਮੀਟਰ ਲੰਬੀ 33 ਫੁੱਟ ਚੋੜੀ ਸੜਕ ਬਣਾਈ ਜਾਵੇਗੀ ਅਤੇ ਇਸਦੇ ਨਾਲ ਹੀ ਵਧੀਆਂ ਫੁੱਟਪਾਥ ਦਾ Çਂਨਰਮਾਣ ਵੀ ਕੀਤਾ ਜਾਵੇਗਾ। ਸ਼੍ਰੀ ਸੋਨੀ ਨੇ ਦੱਸਿਆ ਕਿ ਵਾਰਡ ਨੰ: 71 ਵਿਚ ਪਹਿਲਾਂ ਹੀ ਐਲ ਈ ਡੀ ਲਾਇਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਕੇ ਨਵਾਂ ਟਿਊਬਵੈਲ ਵੀ ਲੱਗ ਚੁੱਕਾ ਹੈ। ਇਸ ਮੌਕੇ ਸ਼੍ਰੀ ਸੋਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਲਾਂ ਹੱਲ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਕੋਸਲਰ ਸ਼੍ਰੀ ਵਿਕਾਸ ਸੋਨੀ,ਕੋਸਲਰ ਸ: ਲਖਵਿੰਦਰ ਸਿੰਘ, ਸ਼੍ਰੀ ਪਰਮਜੀਤ ਸਿੰਘ ਚੋਪੜਾ, ਐਸ ਡੀ ਓ ਕਸ਼ਮੀਰ ਸਿੰਘ, ਸ: ਮਹਿੰਦਰ ਸਿੰਘ, ਸ: ਨਿਸ਼ਾਨ ਸਿੰਘ, ਸ: ਅਮਰਜੀਤ ਸਿੰਘ, ਸ: ਪਰਵੇਜ਼ ਸਿੰਘ, ਸ਼੍ਰੀ ਦਵਿੰਦਰ ਕੁਮਾਰ, ਸ:ਸੁੱਚਾ ਸਿੰਘ,ਸ਼੍ਰੀ ਰਮੇਸ਼ ਚੋਪੜਾ ਤੋ ਇਲਾਵਾ ਵੱਡੀ ਗਿÎਣਤੀ ਵਿਚ ਇਲਾਕਾ ਨਿਵਾਸ਼ੀ ਹਾਜ਼ਰ ਸਨ।






















