ਬਰਨਾਲਾ, 5 ਜਨਵਰੀ, (ਤਰਸੇਮ ਗੋਇਲ)-ਬਰਨਾਲਾ ਜਿਲੇ ਦੇ ਪਿੰਡ ਮੌੜ ਨਾਭਾ ਦੀ ਗੁੰਮ ਹੋਈ ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਦੀ ਲਾਸ਼ ਸ਼ੁੱਕਰਵਾਰ ਬਾਅਦ ਦੁਪਹਿਰ ਪਰਿਵਾਰਕ ਮੈਂਬਰਾਂ ਤੇ ਪੁਲਿਸ ਪਾਰਟੀ ਨੂੰ ਨਹਿਰ ‘ਚੋਂ ਮਿਲ ਜਾਣ ਦੀ ਸੂਚਨਾ ਹੈ। ਜਾਂਚ ਅਧਿਕਾਰੀ ਮੱਖਣ ਸ਼ਾਹ ਨੇ ਦੱਸਿਆ ਕਿ ਸਰਹਿੰਦ-ਬਠਿੰਡਾ ਬ੍ਰਾਂਚ ਦੀ ਬੱਲੋਕੇ ਵਿਖੇ ਲੰਘਦੀ ਨਹਿਰ ਢਪਾਲੀ ਦੀ ਹੱਦ ‘ਤੇ ਸਿੱਖਿਆ ਪੋ੍ਰਵਾਈਡਰ ਅਧਿਆਪਕਾਂ ਵੀਰਪਾਲ ਕੌਰ ਪਤਨੀ ਦਲਵੀਰ ਸਿੰਘ ਵਾਸੀ ਮੌੜ ਪਟਿਆਲਾ ਦੀ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ‘ਚ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੰਘੀ ਇਕ ਫਰਵਰੀ ਨੂੰ ਮੁਦਈ ਦਲਵੀਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖਿਲਾਫ ਧਾਰਾ 346 ਤਹਿਤ ਪਰਚਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਪੁਲਿਸ ਹਰ ਪਹਿਲੂ ’ਤੇ ਜਾਂਚ ਕਰ ਰਹੀ ਹੈ, ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੁਦਈ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਲੰਘੀ 31 ਜਨਵਰੀ ਨੂੰ ਉਹ ਸਵੇਰੇ ਕਰੀਬ 8 ਵਜੇ ਆਪਣੇ ਕੰਮ ਕਾਰ ਲਈ ਭਦੌੜ ਵਿਖੇ ਗਿਆ ਹੋਇਆ ਸੀ ਤਾਂ ਮੇਰੀ ਘਰਵਾਲੀ ਨੇ ਮੇਰੇ ਮੋਬਾਇਲ ਨੰਬਰ ‘ਤੇ ਵੱਟਸਅਪ ਕਾਲ ਕਰਕੇ ਮੈਨੂੰ ਕਿਹਾ ਕਿ ਮੈਂ ਆਖਰੀ ਕਾਲ ਕਰ ਰਹੀ ਹਾਂ ਤੇ ਆਪ ਜੀ ਦਾ ਮੂੰਹ ਵੀ ਆਖਰੀ ਵਾਰ ਦੇਖ ਰਹੀ ਹਾਂ। ਜਲਦੀ ਹੀ ਇੰਨੀ ਗੱਲ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਮੁਦਈ ਨੇ ਤਰੁੰਤ ਸੂਚਨਾ ਆਪਣੇ ਸਹੁਰੇ ਨੂੰ ਦਿੱਤੀ ਅਤੇ ਗੁੰਮਸ਼ੁਦਗੀ ਸਬੰਧੀ ਰਪਟ ਵੀ ਥਾਣਾ ਸ਼ਹਿਣਾ ਵਿਖੇ ਲਿਖਾਈ। ਇਕ ਫਰਵਰੀ ਸੋਮਵਾਰ ਨੂੰ ਦੋਵੇ ਪਰਿਵਾਰਾਂ ਵੱਲੋਂ ਨਹਿਰ ਦੀ ਪਟੜੀ ਦੇ ਆਸਪਾਸ ਭਾਲ ਕਰਨ ‘ਤੇ ਸਕੂਟਰੀ ਨਹਿਰ ‘ਚੋਂ ਮਿਲ ਗਈ ਸੀ। ਮੁਦਈ ਨੇ ਕਿਹਾ ਸੀ ਕਿ ਮੇਰੀ ਪਤਨੀ ਨੂੰ ਕਿਸੇ ਨਾਮਲੂਮ ਵਿਅਕਤੀ ਨੇ ਅਣਪਛਾਤੀ ਜਗ੍ਹਾਂ ‘ਤੇ ਆਪਣੇ ਕਿਸੇ ਨਿੱਜੀ ਸੁਆਰਥ ਲਈ ਹਿਰਾਸਤ ‘ਚ ਰੱਖਿਆ ਹੋਇਆ ਹੈ। ਜਿਸ ਦੀ ਪੁਲਿਸ ਤੇ ਪਰਿਵਾਰਕ ਮੈਂਬਰ ਲਗਾਤਾਰ ਭਾਲ ਕਰ ਰਹੇ ਸਨ।
ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ
ਚੰਡੀਗੜ੍ਹ, 23 ਨਵੰਬਰ (ਵਿਸ਼ਵ ਵਾਰਤਾ) ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ...






















