ਕ੍ਰਿਕਟ – ਟੈਸਟ ਮੈਚ ਦਾ ਪਹਿਲਾ ਦਿਨ, ਇੰਗਲੈਂਡ ਦੇ ਨਾਮ
ਇੰਗਲੈਂਡ ਦੇ ਕਪਤਾਨ ਜੋਏ ਰੂਟ ਨੇ ਆਪਣੇ 100 ਵੇਂ ਟੈਸਟ ਵਿੱਚ ਜੜਿਆ ਸੈਂਕੜਾ

ਚੇਨੱਈ, 5 ਫਰਵਰੀ (ਵਿਸ਼ਵ ਵਾਰਤਾ)-ਭਾਰਤ ਅਤੇ ਇੰਗਲੈਂਡ ਵਿਚਕਾਰ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਬੱਲੇਬਾਜ ਭਾਰਤੀ ਗੇਂਦਬਾਜਾਂ ਉਤੇ ਪੂਰੀ ਤਰ੍ਹਾਂ ਭਾਰੂ ਰਹੇ ।ਇੰਗਲੈਂਡ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਤਿੰਨ ਵਿਕਟਾਂ ਵਿੱਚ 263 ਦੌੜਾਂ ਬਣਾਈਆਂ ਹਨ।ਇੰਗਲੈਂਡ ਵੱਲੋਂ ਆਪਣਾ 100 ਟੈਸਟ ਖੇਡ ਰਹੇ ਜੋਏ ਰੂਟ ਨੇ 128 ਰਨਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਮਜ਼ਬੂਤ ਸਕੋਰ ਵੱਲ ਖੜਾ ਕਰ ਦਿੱਤਾ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 40 ਰਨ ਦੇ ਕੇ 2 ਵਿਕਟਾਂ ਅਤੇ ਰਵੀਚੰਦਰਨ ਅਸ਼ਵਿਨ ਨੇ 68 ਰਨ ਦੇ ਕੇ 1 ਵਿਕਟ ਲਈ। ਦੋਨਾਂ ਦੇਸ਼ਾਂ ਵਿਚਕਾਰ 4 ਟੈਸਟ ਮੈਚ ਖੇਡੇ ਜਾਣੇ ਹਨ।




















