ਮਾਨਸਾ ਜ਼ਿਲੇ ਵਿਚ 468 ਨਾਮਜ਼ਦਗੀ ਪੱਤਰ ਯੋਗ ਪਾਏ ਗਏ
ਚਾਰ ਉਮੀਦਵਾਰਾਂ ਦੇ ਕਾਗਜ਼ ਰੱਦ

ਮਾਨਸਾ 4 ਫਰਵਰੀ( ਵਿਸ਼ਵ ਵਾਰਤਾ )- ਦੇ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮਹਿੰਦਰਪਾਲ ਨੇ ਦੱਸਿਆ ਕਿ ਨਗਰ ਕੌਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ ਸਬੰਧੀ ਅੱਜ ਤਕ 472 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਉਨ੍ਹਾਂ ਦੱਸਿਆ ਕਿ ਮਾਨਸਾ 152, ਬੁਢਲਾਡਾ 125,ਬਰੇਟਾ 69, ਜੋਗਾ 55, ਬੋਹਾ, 67 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।ਉਨ੍ਹਾਂ ਕਿਹਾ ਕਿ ਇਹਨਾਂ ਦੀ ਪੜਤਾਲ ਉਪਰੰਤ 468 ਉਮੀਦਵਾਰਾਂ ਦੇ ਕਾਗਜ਼ ਯੋਗ ਪਾਏ, ਜਦੋਂ ਕਿ 4 ਜਣਿਆਂ ਦੇ ਅਯੋਗ ਨਾਮਜ਼ਦਗੀ ਪੱਤਰ ਕੀਤੇ ਗਏ ।
ਦਿਲਚਸਪ ਗੱਲ ਹੈ ਕਿ ਕਾਂਗਰਸ ਕੁੱਲ 71,ਸ਼ੋਮਣੀ ਅਕਾਲੀ ਦਲ 36, ਬੇਜੇਪੀ 14, ਬਸਪਾ 8,ਆਪ 40, ਆਜ਼ਾਦ 303 ਉਮੀਦਵਾਰਾਂ ਚੋਣ ਮੈਦਾਨ ਵਿੱਚ ਉਤਰਨ ਲਈ ਆਪਣੇ ਕਾਗਜ ਦਾਖਲ ਕੀਤੇ ਸਨ।






















