– 7 ਜਨਵਰੀ ਨੂੰ ਪੰਜ ਜ਼ਿਿਲ੍ਹਆਂ ਦੇ ਕਿਸਾਨ ਸਮਾਗਮ ਵਿਚ ਹੋਣਗੇ ਸ਼ਾਮਲ
– ਪੰਜਾਬ ਦਾ ਸਮੁੱਚਾ ਮੰਤਰੀ ਮੰਡਲ ਅਤੇ ਅਧਿਕਾਰੀ ਸਮਾਗਮ ਵਿਚ ਪੁੱਜਣਗੇ
ਮਾਨਸਾ, 4 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਸੱਤ ਜਨਵਰੀ ਨੂੰ ਕਰਜਾ ਮੁਆਫੀ ਸੰਬੰਧੀ ਮਾਨਸਾ ਵਿਖੇ ਪੰਜ ਜ਼ਿਿਲ੍ਹਆਂ ਦੇ ਕਿਸਾਨਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਸੂਬਾਈ ਸਮਾਗਮ ਸੰਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਗ ਲੈਣ ਸੰਬੰਧੀ ਕੀਤੀ ਗਈ ਹਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਵਿਚ ਜੁਟ ਗਿਆ ਹੈ। ਭਾਵੇਂ ਇਹ ਸਮਾਗਮ ਪੰਜਾਬ ਸਰਕਾਰ ਵੱਲੋਂ ਕਈ ਦਿਨਾਂ ਤੋਂ ਰੱਖਿਆ ਹੋਇਆ ਸੀ, ਪਰ ਮੁੱਖ ਮੰਤਰੀ ਸਿਹਤ ਪੱਖੋਂ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਪੁੱਜਣ ਸੰਬੰਧੀ ਸਥਿਤੀ ਸਪੱਸ਼ਟ ਨਹੀ ਸੀ ਹੋ ਰਹੀ। ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਵੱਲੋਂ ਦੇਰ ਸ਼ਾਮ ਦਿੱਤੀ ਗਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੇ ਸਮਾਗਮ ਵਿਚ 7 ਜਨਵਰੀ ਨੂੰ ਪੁੱਜਣ ਦੇ ਮਿਲੇ ਸੁਨੇਹੇ ਤੋਂ ਬਾਅਦ ਪ੍ਰਸ਼ਾਸ਼ਨ ਨੇ ਹਰ ਤਰ੍ਹਾਂ ਦੀਆਂ ਡਿਊਟੀਆਂ ਸੰਭਾਲ ਲਈਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਧਿਕਾਰੀ ਨੂੰ ਸਟੇਸ਼ਨ ਛੱਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਠੰਡ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਮਾਗਮ ਸੰਬੰਧੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ਤਾਂ ਜੋ ਕਿਸਾਨਾਂ ਸਮੇਤ ਕਿਸੇ ਨੂੰ ਵੀ ਬਿਮਾਰੀ^ਠਮਾਰੀ ਲਈ ਮੌਕੇ *ਤੇ ਮੁੱਢਲੀ ਸਹਾਇਤਾ ਦੇਕੇ ਉਸ ਦਾ ਇਲਾਜ ਕੀਤਾ ਜਾ ਸਕੇ।
ਪੰਜਾਬ ਸਰਕਾਰ ਦੇ ਕਰਜਾ ਮੁਆਫੀ ਸੰਬੰਧੀ ਹੋ ਰਹੇ ਸਮਾਗਮ ਲਈ ਮਾਨਸਾ ਦੀ ਦਾਣਾ ਮੰਡੀ ਵਿਚ ਲੱਗ ਰਿਹਾ ਟੈਂਟ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਮਾਨਸਾ ਤੋਂ ਇਲਾਵਾ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਿਲ੍ਹਆਂ ਦੇ ਢਾਈ ਏਕੜ ਜਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬੁਲਾਇਆ ਗਿਆ ਹੈ, ਜਿੰਨ੍ਹਾਂ ਨੂੰ ਲੈਕੇ ਆਉਣ ਅਤੇ ਜਾਣ ਲਈ ਬਕਾਇਦਾ ਬੰਦੋਬਸਤ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਪੁੱਜਣ ਲਈ ਆਉਣ^ਜਾਣ ਦੇ ਰਸਤਿਆਂ ਨੂੰ ਘੋਖਿਆ ਗਿਆ ਹੈ ਅਤੇ ਰਸਤੇ ਵਿਚ ਪੈਂਦੇ ਕਿਸੇ ਕਿਸਮ ਦੇ ਅੜਿੱਕੇ ਨੂੰ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਲਈ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਬੀਤੀ ਕੱਲ੍ਹ ਮਾਨਸਾ ਦਾ ਦੌਰਾ ਕਰਕੇ ਮੁੱਢਲੇ ਪ੍ਰਬੰਧਾਂ ਦਾ ਬਕਾਇਦਾ ਜਾਇਜਾ ਲਿਆ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਮਿਲੇ ਆਦੇਸ਼ਾਂ ਅਨੁਸਾਰ ਪਤਾ ਲੱਗਿਆ ਹੈ ਕਿ ਰਾਜ ਭਰ ਦੇ ਢਾਈ ਏਕੜ ਜਮੀਨ ਵਾਲੇ ਹਰ ਕਿਸਾਨ ਦੇ ਕਰਜੇ ਨੂੰ ਬਕਾਇਦਾ ਮੁਆਫ ਕੀਤਾ ਜਾਵੇਗਾ ਅਤੇ ਜਿਹੜੇ ਕਿਸਾਨਾਂ ਦਾ ਨਾਂ ਅਜੇ ਲਿਸਟ ਵਿਚ ਨਹੀਂ ਆਇਆ ਹੈ, ਉਨ੍ਹਾਂ ਨੂੰ ਬਕਾਇਦਾ ਪੜਤਾਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮµਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਮੂਹ ਮੰਤਰੀ ਮੰਡਲ ਦੇ ਮੰਤਰੀ ਅਤੇ ਪµਜਾਬ ਸਰਕਾਰ ਦੇ ਅਧਿਕਾਰੀ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਅਤੇ ਲੋਕਾਂ ਦੇ ਇਕੱਠ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਆਰਜ਼ੀ ਪਖਾਨਿਆਂ ਤੋਂ ਇਲਾਵਾ ਬੈਰੀਕੈਟਿµਗ, ਪਾਰਕਿµਗ, ਆਮ ਲੋਕਾਂ ਦੇ ਆਉਣ ਜਾਣ ਲਈ ਵੱਖ ਵੱਖ ਰੂਟਾਂ ਸਬµਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ 7 ਜਨਵਰੀ ਤੱਕ ਕੋਈ ਵੀ ਅਧਿਕਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ ਅਤੇ ਨਾ ਹੀ ਕੋਈ ਛੁੱਟੀ ਲਵੇਗਾ। ਸ਼੍ਰੀ ਗੁਪਤਾ ਨੇ ਦੱਸਿਆ ਕਿ 2 ਦਿਨ ਜ਼ਿਲ੍ਹਾ ਪ੍ਰਸ਼ਾਸਨ ਦਾ ਕµਮਕਾਜ ਅਤੇ ਮੀਟਿµਗਾਂ ਦਾਣਾ ਮµਡੀ ਵਿਖੇ ਹੀ ਕੀਤੀਆਂ ਜਾਣਗੀਆਂ।
ਇਸੇ ਦੌਰਾਨ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਸੁਰੱਖਿਆ ਪੱਖੋਂ ਸਮਾਗਮ ਸੰਬੰਧੀ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਅਜਿਹੇ ਬੰਦੋਬਸਤਾਂ ਵਿਚ ਸਹਾਇਤਾ ਲਈ ਬਾਹਰਲੇ ਜ਼ਿਿਲ੍ਹਆਂ ਤੋਂ ਵੀ ਪੁਲੀਸ ਦੇ ਅਧਿਕਾਰੀ ਤੇ ਕਰਮਚਾਰੀ ਡਿਊਟੀ *ਤੇ ਤਾਇਨਾਤ ਰਹਿਣਗੇ ਅਤੇ ਅਨੇਕਾਂ ਅਧਿਕਾਰੀਆਂ ਦੀ ਅੱਜ ਤੋਂ ਹੀ ਸਮਾਗਮ ਵਾਲੇ ਸਥਾਨ ਦਾਣਾ ਮੰਡੀ ਮਾਨਸਾ ਵਿਚ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਦੇ ਮੱਦੇਨਜ਼ਰ ਪੁਲੀਸ ਵੱਲੋਂ ਪੁਖਤਾ ਪ੍ਰਬµਧ ਕੀਤੇ ਗਏ ਹਨ ਅਤੇ ਲੋਕਾਂ ਦੇ ਆਉਣ ਜਾਣ ਟ੍ਰੈਫਿਕ ਨੂੰ ਸੁਚਾਰੂ ਢµਗ ਨਾਲ ਚੱਲਦਾ ਰੱਖਣ ਲਈ ਵਿਸ਼ੇਸ਼ ਤੌਰ *ਤੇ ਟ੍ਰੈਫਿਕ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਧਰ ਗੁਪਤ ਵਿਭਾਗ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇਸ ਸਮਾਗਮ ਸੰਬੰਧੀ ਉਨ੍ਹਾਂ ਦੀ ਕਾਰਵਾਈ ਬਾਰੇ ਸੂਚਨਾਵਾਂ ਇਕੱਠੀਆਂ ਕੀਤੀਆਂ ਜਾਣ ਲੱਗੀਆਂ ਹਨ।
ਫੋਟੋ ਕੈਪਸ਼ਨ: ਮਾਨਸਾ ਦੇ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ, ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ।