“ਜੈਤੋ ਨਗਰ ਕੌਂਸਲ ਦੇ 17 ਵਾਰਡਾਂ ਲਈ 146 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ”

ਜੈਤੋ, 3 ਫਰਵਰੀ (ਰਘੂਨੰਦਨ ਪਰਾਸ਼ਰ) ਨਗਰ ਕੌਂਸਲ ਜੈਤੋ ਵਿਖੇ ਅੱਜ 37 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਆਖ਼ਰੀ ਤਰੀਕ ਸੀ। ਨਗਰ ਕੌਂਸਲ ਜੈਤੋ ਦੇ ਕੁੱਲ 17 ਵਾਰਡਾਂ ਲਈ ਕੁੱਲ 146 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਗਰ ਕੌਂਸਲ ਜੈਤੋ ਦੇ ਸਾਰੇ 17 ਵਾਰਡਾਂ ਤੋਂ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਾਰਡ 1 ਤੋਂ ਗੁਰਜੀਤ ਕੌਰ, ਵਾਰਡ 2 ਤੋਂ ਗੁਰਸੇਵਕ ਸਿੰਘ, ਵਾਰਡ 3 ਤੋਂ ਹਰਦੇਵ ਸਿੰਘ, ਵਾਰਡ 4 ਤੋਂ ਹਰਪ੍ਰੀਤ ਕੌਰ,
ਵਾਰਡ 5 ਤੋਂ ਜਸਪਾਲ ਕੌਰ, ਵਾਰਡ 6 ਤੋਂ ਸੁਰਜੀਤ ਸਿੰਘ, ਵਾਰਡ 7 ਤੋਂ ਜਸਵੀਰ ਕੌਰ, ਵਾਰਡ 8 ਤੋਂ ਮੁਸ਼ਕਾਨ , ਵਾਰਡ 9 ਤੋਂ ਅੰਜੂ ਰਾਣੀ, ਵਾਰਡ 10 ਤੋਂ ਸਤਪਾਲ ਡੋਡ, ਵਾਰਡ 11 ਤੋਂ ਸਫ਼ਾਲੀ ਸਿੰਗਲਾ, ਵਾਰਡ 12 ਤੋਂ ਤੁਲਸੀ ਰਾਮ, ਵਾਰਡ 13 ਸੁਮਨ ਦੇਵੀ, ਵਾਰਡ 14 ਤੋਂ ਸੰਦੀਪ ਕੁਮਾਰ, ਵਾਰਡ 15 ਤੋਂ ਵੀਨਾ ਦੇਵੀ, ਵਾਰਡ 16 ਤੋਂ ਖੁਸ਼ ਰਾਮ ਅਤੇ ਵਾਰਡ 17 ਤੋਂ ਕ੍ਰਿਸ਼ਨਾ ਕੁਮਾਰ ਨੇ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਆੱਜ 6 ਕਾਂਗਰਸ ਪਾਰਟੀ, 2 ਭਾਜਪਾ, 3 ਸ਼੍ਰੋਮਣੀ ਅਕਾਲੀ ਦਲ, 1 ਬਸਪਾ, 17 ਆਜ਼ਾਦ ਅਤੇ 8 ਵਿਅਕਤੀਆਂ ਨੇ ਕਵਰਿੰਗ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।






















