ਬਲਬੀਰ ਸਿੰਘ ਸਿਧੂ ਦੀ ਪਤਨੀ, ਦਲਜੀਤ ਕÏਰ ਸਿੱਧੂ ਤੇ ਪੁੱਤਰ ਕੰਵਰਬੀਰ ਸਿੰਘ ਰੂਬੀ ਸਿੱਧੂ ਨੇ ਡੋਰ ਟੂ ਡੋਰ ਪਰਚਾਰ ਕੀਤਾ

ਮੋਹਾਲੀ, 03 ਫਰਵਰੀ( ਵਿਸ਼ਵ ਵਾਰਤਾ ) : ਕਾਂਗਰਸ ਨੇ ਮੋਹਾਲੀ ਨਗਰ ਨਿਗਮ ਦੇ ਲਈ ਚੋਣ ਪ੍ਰਚਾਰ ਤੇਰ ਕਰਦੇ ਹੋਏ ਅੱਜ ਡੋਰ ਟੂ ਡੋਰ ਕੈਂਪੇਨ ਤੇ ਸਰਵਜਨਿਕ ਬੈਠਕਾਂ ਕੀਤੀਆਂ |
ਸਿਹਤਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਤਨੀ ਦਲਜੀਤ ਕÏਰ ਸਿੱਧੂ, ਉਨ੍ਹਾਂ ਦੇ ਪੁੱਤਰ ਕੰਵਰਬੀਰ ਸਿੰਘ ਰੂਬੀ ਸਿੱਧੂ, ਜਿਹੜੇ ਮੋਹਾਲੀ ਯੂਥ ਕਾਂਗਰਸ ਦੇ ਪ੍ਰੈਜੀਡੈਂਟ ਵੀ ਹਨ ਅਤੇ ਵਾਰਡ ਨੰਬਰ 10 ਤੋਂ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਜਤਿੰਦਰ ਕÏਰ ਸਿੱਧੂ ਨੇ ਵਾਰਡ ਨੰਬਰ 35 ਤੋਂ ਪਾਰਟੀ ਦੇ ਉਮੀਦਵਾਰ ਪ੍ਰਭਜੋਤ ਕÏਰ ਸਿੱਧੂ ਦੇ ਸਮਰਥਨ ਵਿਚ ਸੈਕਟਰ 78 ਵਿਚ ਡੋਰ ਟੂ ਡੋਰ ਅਭਿਆਨ ਕੀਤਾ | ਉਨ੍ਹਾਂ ਨੇ ਵਾਰਡ ਨੰਬਰ 2 ਤੋਂ ਜਸਪਾਲ ਸਿੰਘ ਟਿਵਾਣਾ ਦੇ ਪੱਖ ਵਿਚ 3ਬੀ1 ਵਿਚ ਵੀ ਡੋਰ ਟੂ ਡੋਰ ਪ੍ਰਚਾਰ ਕੀਤਾ |
ਦਲਜੀਤ ਕÏਰ ਸਿੱਧੂ ਨੇ ਵੀ ਸੈਕਟਰ 78 ਵਿਚ ਇੱਕ ਸਰਵਜਨਿਕ ਬੈਠਕ ਵਿਚ ਭਾਗ ਲਿਆ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਮੋਹਾਲੀ ਨਗਰ ਨਿਗਮ ਚੋਣ ਵਿਚ ਸਾਫ ਜਿੱਤ ਦੇਖ ਕੇ ਵਿਰੋਧੀਆਂ ਦੇ ਹੌਾਸਲੇ ਪੂਰੀ ਤਰ੍ਹਾਂ ਪਸਤ ਹਨ | ਕਾਂਗਰਸ ਹਰ ਬੀਤਦੇ ਦਿਨ ਦੇ ਨਾਲ ਮਜਬੂਤ ਹੁੰਦੀ ਜਾ ਰਹੀ ਹੈ ਅਤੇ ਕਾਂਗਰਸ ਲਈ ਮੋਹਾਲੀ ਜਨਤਾ ਦੇ ਭਾਰੀ ਸਮਰਥਨ ਨੇ ਵਿਰੋਧੀਆਂ ਨੂੰ ਖਤਰੇ ਵਿਚ ਪਾ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਪਾਰਟੀ ਮੋਹਾਲੀ ਨਗਰ ਨਿਗਮ ਚੋਣਾਂ ਵਿਚ ਬਹੁਮਤ ਦੇ ਨਾਲ ਜਿੱਤ ਦਰਜ ਕਰੇਗੀ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਸਰਕਾਰ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਨਹੀਂ ਛੱਡ ਰਹੀ | ਮੋਹਾਲੀ ਵਿਚ ਕਾਂਗਰਸੀ ਮੇਅਰ ਅਤੇ ਨਗਰ ਨਿਗਮ ਵਿਚ ਬਹੁਮਤ ਦੇ ਨਾਲ ਸ਼ਹਿਰ ਦੀ ਵਿਕਾਸ ਦੀ ਗਤੀ ਹੋਰ ਤੇਜੀ ਨਾਲ ਵਧੇਗੀ |






















