
ਜੈਤੋ, 2 ਫਰਵਰੀ (ਰਘੂਨੰਦਨ ਪਰਾਸ਼ਰ) ਨਗਰ ਕੌਂਸਲ ਜੈਤੋ ਦੀ ਚੋਣ ਲਈ 64 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿਸ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ। ਸੂਤਰਾਂ ਅਨੁਸਾਰ ਅੱਜ 9 ਕਾਂਗਰਸ ਪਾਰਟੀ, 4 ਸ਼੍ਰੋਮਣੀ ਅਕਾਲੀ ਦਲ, 9 ਆਮ ਆਦਮੀ ਪਾਰਟੀ, 5 ਭਾਜਪਾ, 2 ਬਸਪਾ, 19 ਆਜ਼ਾਦ ਅਤੇ 16 ਵਿਅਕਤੀਆਂ ਨੇ ਕਵਰਿੰਗ ਦੇ ਰੂਪ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ। ਹੁਣ ਤੱਕ ਨਗਰ ਕੌਂਸਲ ਦੇ ਕੁੱਲ 17 ਵਾਰਡਾਂ ਲਈ 109 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ।






















