ਜ਼ਿਲੇ ਦੇ 369 ਪਿੰਡਾਂ ਦੇ ਕਰੀਬ 6 ਲੱਖ ਲੋਕਾਂ ਨੂੰ ਮੁਹੱਈਆ ਹੋਵੇਗਾ ਸਾਫ ਸੁਥਰਾ ਪਾਣੀ
378 ਕਰੋੜ ਰੁਪਏ ਦੀ ਆਵੇਗੀ ਲਾਗਤ
ਪਿੰਡਾਂ ਦੇ ਸਰਪੰਚਾਂ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ

ਅੰਮਿ੍ਰਤਸਰ 2 ਫਰਵਰੀ (ਵਿਸ਼ਵ ਵਾਰਤਾ)-ਹਰ ਘਰ ਪਾਣੀ ਅਤੇ ਸਫਾਈ ਮੁਹਿੰਮ ਤਹਿਤ ਜ਼ਿਲੇ ਦੇ ਅੰਦਰ 369 ਪਿੰਡਾਂ ਦੇ ਕਰੀਬ 6 ਲੱਖ ਲੋਕਾਂ ਨੂੰ ਨਹਿਰੀ ਜਲ ਸਕੀਮ ਅਧੀਨ ਸਾਫ ਸੁਥਰਾ ਪਾਣੀ ਮੁਹੱਈਆਂ ਹੋਵੇਗਾ,ਜਿਸ ਤੇ 378 ਕਰੋੜ ਰੁਪਏ ਦੀ ਲਾਗਤ ਆਵੇਗੀ। ਪਾਣੀ ਦਾ ਪੱਧਰ ਜੋ ਕਿ ਲਗਾਤਾਰ ਹੇਠਾਂ ਜਾ ਰਿਹਾ ਸੀ ਨੂੰ ਹੁਣ ਨਹਿਰਾਂ ਦਾ ਪਾਣੀ ਸਾਫ ਕਰਕੇ ਪੀਣ ਲਈ ਦਿੱਤਾ ਜਾਵੇਗਾ,ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ।
ਇਸ ਮੁਹਿੰਮ ਤਹਿਤ ਜ਼ਿਲੇ ਦੇ ਪਿੰਡ ਚਵਿੰਡਾ ਕਲਾਂ ਅਧੀਨ 112 ਪਿੰਡਾਂ ਜਿਸ ਵਿਚ 104.30 ਕਰੋੜ ਰੁਪਏ,ਪਿੰਡ ਕੰਦੋਵਾਲੀ ਦੇ 167 ਪਿੰਡਾਂ ਵਿਚ 163.67 ਕਰੋੜ ਰੁਪਏ,ਪਿੰਡ ਗੋਸਲਾ ਅਫਗਾਨਾ ਦੇ 52 ਪਿੰਡਾਂ ਵਿਚ 55.77 ਕਰੋੜ ਰੁਪਏ ਅਤੇ ਪਿੰਡ ਸਾਘਨਾ ਦੇ 38 ਪਿੰਡਾਂ ਵਿਚ 54.25 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਨੂੰ ਸਾਫ ਕਰਕੇ ਟੈਕੀਆਂ ਰਾਹੀ ਹਰ ਘਰ ਵਿਚ ਟੂਟੀਆਂ ਰਾਹੀ ਪਾਣੀ ਮੁਹੱਈਆ ਹੋਵੇਗਾ। ਹਰ ਘਰ ਪਾਣੀ ਦੀ ਮੁਹਿੰਮ ਤਹਿਤ ਜ਼ਿਲੇ ਦੇ 2.23 ਲੱਖ ਘਰਾਂ ਨੂੰ ਮਾਰਚ 2022 ਤੱਕ ਸਾਫ ਸੁਥਰਾ ਨਹਿਰੀ ਪਾਣੀ ਮਿਲ ਜਾਵੇਗਾ। ਇਸ ਮੁਹਿੰਮ ਤਹਿਤ ਮੁੱਖ ਮੰਤਰੀ ਪੰਜਾਬ ਵਲੋ ਜਿਲੇ ਦੇ ਪਿੰਡ ਬੁੱਢਾ ਥੇਹ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਨੀਂਹ ਪੱਥਰ ਵੀ ਬੀਤੇ ਦਿਨ ਰੱਖਿਆ ਗਿਆ ਹੈ।
ਇਸ ਮੁਹਿੰਮ ਨੂੰ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਵਲੋ ਭਰਪੂਰ ਹੁੰਗਾਰਾ ਮਿਲਿਆ ਹੈ। ਪਿੰਡ ਜਗਦੇਵ ਕਲਾਂ ਦੇ ਸਰਪੰਚ ਸ: ਬਲਵਿੰਦਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਪਿੰਡ ਵਿਚ ਪਾਣੀ ਦੀ ਕਾਫੀ ਸਮੱਸਿਆ ਆ ਗਈ ਸੀ ਅਤੇ ਧਰਤੀ ਹੇਠਲਾਂ ਪਾਣੀ ਕਾਫੀ ਘੱਟ ਰਿਹਾ ਸੀ। ਉਨਾਂ੍ਰ ਕਿਹਾ ਕਿ ਇਸ ਮੁਹਿੰਮ ਤਹਿਤ ਸਾਡੇ ਪਿੰਡ ਵਾਲਿਆਂ ਨੂੰ ਨਹਿਰੀ ਪਾਣੀ ਸਾਫ ਸੁਥਰਾ ਮਿਲੇਗਾ ਅਤੇ ਇਸ ਨਾਲ ਧਰਤੀ ਹੇਠਲਾਂ ਪਾਣੀ ਵੀ ਬਚੇਗਾ। ਉਨਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਡੀ ਚਿਰਾ ਤੋ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਪਿੰਡ ਵਾਸੀਆਂ ਨੂੰ ਹੁਣ 24 ਘੰਟੇ ਪਾਣੀ ਦੀਆਂ ਟੈਕੀਆਂ ਰਾਹੀ ਸਾਫ ਪਾਣੀ ਮੁਹੱਈਆ ਹੋਵੇਗਾ।
ਇਸੇ ਤਰਾ ਸ: ਬਸੰਤ ਸਿੰਘ ਮੈਬਰ ਪੰਚਾਇਤ ਪਿੰਡ ਤੋਲਾਨੰਗਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਵਿਚ ਸਾਡੀ ਪੰਚਾਇਤ ਵੱਧ ਚੜ ਕੇ ਹਿੱਸਾ ਲਵੇਗੀ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਥੇ ਹਰੇਕ ਘਰ ਨੂੰ ਸਾਫ ਪਾਣੀ ਮਿਲੇਗਾ ਉਥੇ ਲੋਕ ਦੂਸ਼ਿਤ ਪਾਣੀ ਤੋ ਹੋਣ ਵਾਲੀਆਂ ਬੀਮਾਰੀਆਂ ਤੋ ਵੀ ਬੱਚਣਗੇ। ਉਨਾਂ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਨੂੰ ਵੀ ਹੁਣ ਸਕੂਲਾਂ ਵਿਚ ਹੀ ਸਾਫ ਸੁਥਰਾ ਪਾਣੀ ਮੁਹੱਈਆਂ ਹੋਵੇਗਾ। ਸ: ਬਸੰਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਸਰਕਾਰ ਦੀ ਇਸ ਪਹਿਲ ਕਦਮੀ ਤੋ ਕਾਫੀ ਖੁਸ਼ ਹਨ।






















