ਕੰਵਲਜੀਤ ਸਿੰਘ ਰੂਬੀ, ਪ੍ਰਿੰਸ ਅਤੇ ਮਿੱਡੂਖੇੜਾ ਨੇ ਭਰੇ ਨਾਮਜ਼ਦਗੀ ਪੱਤਰ
ਪਿਛਲੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਤੇ ਆਧਾਰਤ ਜਾ ਰਹੇ ਹਾਂ ਲੋਕਾਂ ਦੀ ਕਚਹਿਰੀ ਵਿੱਚ : ਬਰਾਡ਼, ਚੰਦੂਮਾਜਰਾ

ਮੋਹਾਲੀ 1 ਫ਼ਰਵਰੀ (ਸਤੀਸ਼ ਕੁਮਾਰ ਪੱਪੀ)-ਮੋਹਾਲੀ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅੱਜ ਵਾਰਡ ਨੰਬਰ 14 ਤੋ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕੰਵਲਜੀਤ ਸਿੰਘ ਰੂਬੀ , ਵਾਰਡ ਨੰਬਰ 2 ਤੋਂ ਆਲ ਇੰਡੀਆ ਯੂਥ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ, ਵਾਰਡ ਨੰਬਰ 6 ਤੂੰ ਇੰਦਰਪ੍ਰੀਤ ਕੌਰ ਪ੍ਰਿੰਸ , ਅਜੈ ਪਾਲ ਸਿੰਘ ਮਿੱਡੂ ਖੇੜਾ ਸਮੇਤ ਛੇ ਉਮੀਦਵਾਰਾਂ ਨੇ ਕਾਗਜ਼ ਨਾਮਜ਼ਦਗੀ ਪੱਤਰ ਭਰੇ ।ਇੱਥੇ ਇਹ ਵਰਣਨਯੋਗ ਹੈ ਕਿ ਵਾਰਡ ਨੰਬਰ ਇੱਕ ਤੋਂ 25 ਤੱਕ ਐਸਡੀਐਮ ਦਫ਼ਤਰ ਮੁਹਾਲੀ ਵਿਖੇ ਜਦਕਿ ਵਾਰਡ ਨੰਬਰ 26 ਤੋਂ ਵਾਰਡ ਨੰਬਰ 50 ਤੱਕ ਮੰਡੀ ਬੋਰਡ ਦੇ ਦਫ਼ਤਰ ਫੇਜ਼ ਗਿਆਰਾਂ ਵਿਖੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਅਤੇ ਜ਼ਿਲ੍ਹਾ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾਡ਼ ਅਤੇ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਚੋਣਾਂ ਵਿੱਚ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਬਹੁਮਤ ਨਾਲ ਜਿੱਤੇਗ ਅਤੇ ਕਾਂਗਰਸ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ ਸਵਾਲ ਬਰਾੜ ਨੇ ਕਿਹਾ ਕਿ ਅੱਜ ਮੋਹਾਲੀ ਦੇ ਹਰ ਵਰਗ ਹਰ ਧਰਮ ਅਤੇ ਹਰ ਫ਼ਿਰਕੇ ਨਾਲ ਸੰਦਲ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਡੋਰ ਟੂ ਡੋਰ ਖ਼ੁਦ ਚੋਣ ਮੁਹਿੰਮ ਨੂੰ ਮਘਾਈ ਰੱਖਿਆ ਹੈ ਅਤੇ ਜਿਸ ਦਾ ਨਤੀਜਾ ਆਉਣ ਵਾਲੇ 14 ਫਰਵਰੀ ਨੂੰ ਆ ਜਾਵੇਗਾ ।
ਜ਼ਿਕਰਯੋਗ ਹੈ ਕਿ ਮੋਹਾਲੀ ਕਾਰਪੋਰੇਸ਼ਨ ਚੋਣਾਂ ਅਗਾਮੀ ਵਿਧਾਨ ਸਭਾ ਚੋਣਾ ਲੈ ਕੇ ਸੈਮੀਫਾਈਨਲਜ਼ ਰੂਪ ਵਿੱਚ ਵੇਖਿਆ ਜਾ ਰਿਹਾ ਹੈ






















