• Latest
  • Trending

ਪੰਜਾਬ ਪੁਲਿਸ ਨੂੰ ਘਿਨਾਉਣੇ ਜ਼ੁਰਮਾਂ ਨੂੰ ਠੱਲਣ ਤੇ ਸ਼ਾਂਤੀ ਕਾਇਮ ਰੱਖਣ ‘ਚ ਮਿਲੀ ਵੱਡੀ ਸਫ਼ਲਤਾ : ਸੁਰੇਸ਼ ਅਰੋੜਾ

9 years ago
Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

1 hour ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

11 hours ago
ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

11 hours ago
ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

12 hours ago
ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

12 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

12 hours ago
ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ

ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ

12 hours ago
ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀ ਅਤੇ ਸ਼ਹਿਰੀ ਸਿਹਤ ਕੇਂਦਰ ਦਾ ਕੀਤਾ ਉਦਘਾਟਨ

ਗੁਜਰਾਤ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਇਬ੍ਰੇਰੀ ਅਤੇ ਸ਼ਹਿਰੀ ਸਿਹਤ ਕੇਂਦਰ ਦਾ ਕੀਤਾ ਉਦਘਾਟਨ

13 hours ago
ਦਿੱਲੀ : ਦੀਵਾਲੀ ਦੌਰਾਨ AIIMS ਵਿੱਚ ਸੜਨ ਦੇ 42 ਮਾਮਲੇ ਸਾਹਮਣੇ ਆਏ; 11 ਮਰੀਜ਼ ਗੰਭੀਰ ਰੂਪ ਵਿੱਚ ਜ਼ਖ਼ਮੀ

ਦਿੱਲੀ : ਦੀਵਾਲੀ ਦੌਰਾਨ AIIMS ਵਿੱਚ ਸੜਨ ਦੇ 42 ਮਾਮਲੇ ਸਾਹਮਣੇ ਆਏ; 11 ਮਰੀਜ਼ ਗੰਭੀਰ ਰੂਪ ਵਿੱਚ ਜ਼ਖ਼ਮੀ

13 hours ago
ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ 

ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ 

14 hours ago
ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਘਟਨਾਵਾਂ ਦਰਜ

ਪੰਜਾਬ ਵਿੱਚ ਦੀਵਾਲੀ ਵਾਲੇ ਦਿਨ ਖੇਤਾਂ ਵਿੱਚ ਅੱਗ ਲੱਗਣ ਦੀਆਂ 1,152 ਘਟਨਾਵਾਂ ਦਰਜ

14 hours ago
Hindi News
English News
Tuesday, November 10, 2026
No Result
View All Result
17 °c
Chandigarh
22 ° Wed
23 ° Thu
23 ° Fri
24 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਪੁਲਿਸ ਨੂੰ ਘਿਨਾਉਣੇ ਜ਼ੁਰਮਾਂ ਨੂੰ ਠੱਲਣ ਤੇ ਸ਼ਾਂਤੀ ਕਾਇਮ ਰੱਖਣ ‘ਚ ਮਿਲੀ ਵੱਡੀ ਸਫ਼ਲਤਾ : ਸੁਰੇਸ਼ ਅਰੋੜਾ

January 4, 2018
in ਪੰਜਾਬ

ਨਸ਼ਾ ਤਸਕਰੀ ਤੇ 8 ਅੱਤਵਾਦੀ ਟੋਲਿਆਂ ਦਾ ਪ੍ਰਰਦਾਫ਼ਾਸ਼ ਕਰਕੇ ਯੋਜਨਾਬੱਧ ਕਤਲਾਂ ਦੀ ਖੁਰਾ ਖੋਜ ਨੱਪਣਾ ਵੱਡੀਆਂ ਪ੍ਰਾਪਤੀਆਂ ‘ਚ ਸ਼ੁਮਾਰ

ਨਵੇਂ ਸਾਲ ‘ਚ ਵਿਸ਼ੇਸ਼ ਕਾਰਵਾਈ ਗਰੁੱਪ, ਸ਼ੋਸ਼ਲ ਮੀਡੀਆ ‘ਤੇ ਸਰਗਰਮੀ ਤੇ ਹੰਗਾਮੀ ਸਥਿਤੀ ‘ਤੇ ਕਾਰਵਾਈ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ

 

ਚੰਡੀਗੜ, 4 ਜਨਵਰੀ (ਵਿਸ਼ਵ ਵਾਰਤਾ) : ਸਾਲ 2017 ਦੌਰਾਨ ਪੰਜਾਬ ‘ਚ ਘਿਨਾਉਣੇ ਜ਼ੁਰਮਾਂ ਦੀ ਦਰ ਵਿੱਚ ਆਈ ਕਮੀ, ਡੇਰਾ ਸੱਚਾ ਸੌਦਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਕਾਨੂੰਨ ਨੂੰ ਪੂਰੀਤਰਾਂ ਕਾਬੂ ਵਿੱਚ ਰੱਖਣ ਅਤੇ 8 ਅੱਤਵਾਦੀ ਗਰੁੱਪਾਂ ਨੂੰ ਕਾਬੂ ਕਰਕੇ ਉਨਾਂ ਵੱਲੋਂ ਮਿੱਥ ਕੇ ਕੀਤੇ ਪ੍ਰਮੁੱਖ ਕਤਲ ਕੇਸਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨਾਂ ਨੇ ਪਿਛਲੇਦੋ ਸਾਲਾਂ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਸੀ। ਇਸੇ ਅਰਸੇ ਦੌਰਾਨ ਪੰਜਾਬ ਪੁਲਿਸ ਨਸ਼ਾ ਤਸਕਰੀ ਤੇ ਸਮਗਲਰਾਂ ਨੂੰ ਕਾਬੂ ਕਰਨ ਅਤੇ ਵਿਧਾਨ ਸਭਾ ਚੋਣਾਂਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਵਿੱਚ ਵੀ ਪੂਰੀ ਕਾਮਯਾਬ ਰਹੀ। ਪੰਜਾਬ ਦੇ ਡੀ.ਜੀ.ਪੀ ਸ੍ਰੀ ਸੁਰੇਸ਼ ਅਰੋੜਾ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ|

ਉਨਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਮੋਗਾ ਵਿਖੇ 8 ਨਵੰਬਰ ਨੂੰ 5 ਵਿਅਕਤੀ ਗ੍ਰਿਫਤਾਰ ਕਰਕੇ ਇੱਕ ਦਹਿਸ਼ਗਰਦ ਗੁੱਟ ਦਾ ਪਰਦਾਫ਼ਾਸ਼ ਕੀਤਾ ਜਿਸਕਰਕੇ ਰਾਜ ਵਿੱਚ ਘੱਟਗਿਣਤੀ ਵਰਗ ਦੇ ਆਗੂਆਂ ਦੀਆਂ ਮਿੱਥ ਕੇ ਕੀਤੀਆਂ ਹੱਤਿਆਵਾਂ ਨਾਲ ਸਬੰਧਤ 8 ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ ਜੋ ਕਿ ਪਿਛਲੇ ਦੋ ਸਾਲਾਂ ਤੋਂ ਅਣਸੁਲਝੇਚਲੇ ਆ ਰਹੇ ਸਨ। ਇਸੇ ਤਰਾ ਜੁਲਾਈ 2017 ਵਿੱਚ ਜਸਵੰਤ ਸਿੰਘ ਉਰਫ਼ ਕਾਲਾ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੋਨੀ, ਡੇਰਾ ਸੱਚਾ ਸੌਦਾ ਦੇ ਗੁਰਦੇਵ ਸਿੰਘਅਤੇ ਹਨੂੰਮਾਨਗੜ, ਰਾਜਸਥਾਨ ਵਿੱਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ ਤਿੰਨ ਕਤਲ ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ।

ਮਾਰਚ ਮਹੀਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਉਪਰੰਤ ਪੁਲਿਸ ਦੀ ਪੂਰੀ ਮੁਸਤੈਦੀ ਕਾਰਨ ਕਤਲਾਂ ਜਾਂ ਕਤਲ ਕਰਨਦੀਆਂ ਸਾਜ਼ਿਸ਼ਾਂ, ਅਗਵਾ, ਚੋਰੀਆਂ, ਡਾਕੇ ਆਦਿ ਨਾਲ ਸਬੰਧਿਤ ਵਰਗਾਂ ਵਿੱਚ ਜ਼ੁਰਮਾਂ ਦੀ ਦਰ ਮੁਕਾਬਲਤਨ ਪਿਛਲੇ ਸਾਲ ਕਾਫ਼ੀ ਘੱਟ ਰਹੀ। ਇਸ ਤੋਂ ਇਲਾਵਾ ਸਥਾਨਕ ਅਤੇ ਵਿਸ਼ੇਸ਼ਕਾਨੂੰਨਾਂ ਖਾਸਕਰ ਨਸ਼ੀਲੀਆਂ ਵਸਤਾਂ ਰੋਕਥਾਮ (ਐਨ.ਡੀ.ਪੀ.ਐਸ.) ਕਾਨੂੰਨ ਤਹਿਤ ਪੁਲਿਸ ਨੂੰ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਪੁਲਿਸ ਦੇ ਤਕਨੀਕੀ ਅਤੇ ਬੁਨਿਆਦੀ ਢਾਂਚੇ ਦੇਨਿਰਮਾਣ ਦੇ ਨਾਲ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਸਬੰਧੀ ਵੀ ਪ੍ਰਮੁੱਖਤਾ ਦਿੱਤੀ ਗਈ।

ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਪਰਾਧ ਅਤੇ ਅਪਰਾਧਿਕ ਟਰੈਕਿੰਗ ਪ੍ਰਣਾਲੀ (ਸੀ.ਸੀ.ਟੀ.ਐਨ.ਐਸ) ਨੂੰ 24 ਕੋਰ ਐੱਪਲੀਕੇਸ਼ਨ ਸਾਫਟਵੇਅਰ ਮਾਡਿਊਲ ਨਾਲ ਜੋੜਦਿੱਤਾ ਹੈ ਜਿਸ ਵਿਚ ਸਾਂਝ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ 8 ਨਾਗਰਿਕ ਸੇਵਾਵਾਂ ਪ੍ਰਦਾਨ ਕਰਨ, ਪੁਲਿਸ ਸਟੇਸ਼ਨਾਂ ਲਈ ਹਾਰਡਵੇਅਰ ਮੁਹੱਹੀਆ ਕਰਨ, ਆਨਲਾਈਨਐਫ.ਆਈ.ਆਰ. ਦਰਜ਼ ਕਰਵਾਉਣਾ, ਜਨਰਲ ਡਾਇਰੀ ਸਮੇਤ ਪਿਛਲੇ 10 ਸਾਲਾਂ ਦੌਰਾਨ ਹਰ ਥਾਣੇ ਵਿੱਚ ਦਰਜ ਕੀਤੀਆਂ ਐਫ.ਆਈ.ਆਰਜ਼ ਦੀ ਡਿਜੀਟਲਾਈਜ਼ੇਸ਼ਨ ਕਰਨਾ ਆਦਿਸ਼ਾਮਲ ਹਨ।

ਮੌਜੂਦਾ ਸਾਲ 2018 ਵਿਚ ਅੱਤਵਾਦ ‘ਤੇ ਠੱਲ ਪਾਉਣ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੂੰ ਸ਼ੁਰੂ ਕਰਨਦੀ ਯੋਜਨਾ ਹੈ ਜਿਸ ਨੂੰ ਦੁਨੀਆਂ ਦੀਆਂ ਸਭ ਤੋਂ ਬਿਹਤਰ ਫੋਰਸਾਂ ਦੇ ਬਰਾਬਰ ਸਿੱਖਿਅਤ ਕਰਕੇ ਤਿਆਰ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਚਾਲੂ ਸਾਲ ਅੰਦਰ ਰਾਜ ਵਿਚ ਕੇਂਦਰੀ ਸੰਕਟਕਾਲੀਨ ਨੰਬਰ 112 ਦੀ ਤਰਜ਼ ‘ਤੇ ਰਾਸ਼ਟਰੀ ਐਮਰਜੈਂਸੀ ਰਿਸਪਾਂਸ ਸਿਸਟਮ (ਐਨ.ਈ.ਆਰ.ਐਸ.) ਪ੍ਰੋਜੈਕਟਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਕਾਲਾਂ ਦੇ ਕੇਂਦਰੀਕਰਨ ਲਈ ਮੋਹਾਲੀ ਵਿਚ ਇਕ ਪਬਲਿਕ ਸੇਫਟੀ ਆਨਸਰਿੰਗ ਪੁਆਇੰਟ (ਪੀ.ਐਸ.ਏ.ਪੀ) ਅਪ੍ਰੈਲ ਮਹੀਨੇ ਸਥਾਪਤ ਕੀਤਾਜਾਵੇਗਾ ਜਿਸ ਅਧੀਨ 60 ਕਾਲ ਵਰਕ ਸਟੇਸ਼ਨ ਅਤੇ 12 ਪੁਲਿਸ ਕੰਟਰੋਲ ਰੂਮ ਦੇ ਨਾਲ 900 ਐਮਰਜੈਂਸੀ ਗੱਡੀਆਂ ਹੋਣਗੀਆਂ ਜਿਨਾਂ ਨੂੰ ਤੁਰੰਤ ਸੰਦੇਸ਼ ਪਹੁੰਚ ਸਕੇਗਾ।

ਸੋਸ਼ਲ ਮੀਡੀਆ ‘ਤੇ ਗਰਮਖਿਆਲੀਆਂ ਦੀਆਂ ਵਧਦੀਆਂ ਕਾਰਵਾਈਆਂ ਦੇ ਮੱਦੇਨਜਰ ਉਨਾਂ ਦੱਸਿਆ ਕਿ ਪੰਜਾਬ ਪੁਲਿਸ ਇਸ ਸਾਲ ਦੌਰਾਨ ਸੋਸ਼ਲ ਮੀਡੀਆ ਵਿੱਚ ਆਪਣੀਪ੍ਰਤੀਕ੍ਰਿਰਿਆ ਰੱਖਿਆ ਕਰੇਗੀ ਜਿਸ ਲਈ ਪੁਲਿਸ ਵੱਲੋਂ ਆਪਣਾ ਖੁਦ ਦਾ ਫੇਸਬੁੱਕ ਪੇਜ਼, ਟਵਿੱਟਰ ਅਤੇ ਯੂਟਿਊਬ ਦਾ ਖਾਤਾ ਖੋਲਿ•ਆ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਸਿੱਧੇ ਤੌਰ’ਤੇ ਜਵਾਬੀ ਗੱਲਬਾਤ, ਸਮੇਂ ਸਿਰ ਜਵਾਬ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਪ੍ਰਦਾਨ ਕੀਤੀ ਜਾ ਸਕੇ ਅਤੇ ਪੁਲਿਸ ਦੁਆਰਾ ਕੀਤੇ ਗਏ ਹਾਂ-ਪੱਖੀ ਕੰਮਾਂ ਨੂੰ ਦਰਸਾਇਆ ਜਾ ਸਕੇ।ਉਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਹ ਖਾਤੇ ਜਨਵਰੀ 2018 ਵਿਚ ਚਾਲੂ ਹੋ ਜਾਣਗੇ।

ਉਨਾਂ ਕਿਹਾ ਕਿ ਮੌਜੂਦਾ ਸਾਲ ਵਿਚ ਸਿੱਧੀ ਭਰਤੀ ਰਾਹੀਂ ਲਗਭਗ 4,000 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਹਰ ਸਾਲ ਸੇਵਾਮੁਕਤ ਹੋਣ ਵਾਲੇ ਤੇ ਲੋੜ ਵਾਲੀਆਂਖਾਲੀ ਅਸਾਮੀਆਂ ਨੂੰ ਭਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਔਰਤਾਂ ਦੀ ਸੁਰੱਖਿਆ ‘ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਰੱਖੇਗੀ ਅਤੇ ਪੰਜਾਬ ਪੁਲਿਸ ਵੱਲੋਂ ਖੇਤਰੀ ਵੂਮੈਨ ਕਾਨਫਰੰਸਾਂ ਕਰਨਲਈ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ 8 ਮਾਰਚ ਨੂੰ ਇਕ ਰਾਜ ਪੱਧਰੀ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂਵੱਲੋਂ ਔਰਤਾਂ ਨਾਲ, ਖਾਸ ਤੌਰ ‘ਤੇ ਅਪਰਾਧ ਪੀੜਤਾਂ ਨਾਲ ਗੱਲਬਾਤ ਕਰਨ ਦੀ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਨਸੀ ਹਮਲੇ/ਪ੍ਰੇਸ਼ਾਨ ਕਰਨਾ, ਘਰੇਲੂਹਿੰਸਾ, ਛੇੜਛਾੜ ਦੇ ਮਾਮਲੇ ਅਤੇ ਅਸ਼ਲੀਲ ਕਾਲਾਂ/ਸੰਦੇਸ਼ ਭੇਜਣ ਸਬੰਧੀ ਸ਼ਿਕਾਇਤਾਂ ‘ਤੇ ਪ੍ਰਭਾਵਸ਼ਾਲੀ ਅਤੇ ਤੁਰੰਤ ਜਵਾਬ ਦਿੱਤੇ ਜਾਣਗੇ।

          ਉਨਾਂ ਕਿਹਾ ਕਿ ਪੰਜਾਬ ਪੁਲਿਸ ਸਾਲ 2018 ਦੌਰਾਨ ਆਪਣੇ ਸ਼ਾਨਦਾਰ ਇਤਿਹਾਸ ਨੂੰ ਕਾਇਮ ਰੱਖਦਿਆਂ ਸੂਬੇ ਵਿਚ ਸ਼ਾਂਤੀ, ਕੌਮੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਕਾਇਮਰੱਖਣ ਲਈ ਪੂਰਨ ਸਮਰਪਿਤ ਰਹੇਗੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਆਪਣੀ ਸਮਰੱਥਾ ਵਿੱਚ ਵਾਧਾ ਕਰਦੇ ਹੋਏ ਅੱਤਵਾਦ ਵਿਰੁੱਧ ਕਾਰਵਾਈਆਂ, ਸੰਗਠਿਤ ਅਪਰਾਧਾਂ ਖਿਲਾਫ਼ਸਖਤੀ ਨਾਲ ਨਜਿੱਠਣ ਅਤੇ ਆਪਣੀ ਤਕਨੀਕੀ ਸਮਰੱਥਾ ਨੂੰ ਵਧਾਉਣ ਲਈ ਉਚੇਚੇ ਕਦਮ ਚੁੱਕਣ ਦੇ ਨਾਲ-ਨਾਲ ਇਕ ਨਿਰਪੱਖ, ਜਵਾਬਦੇਹ, ਲੋਕਪੱਖੀ, ਸੰਵੇਦਨਸ਼ੀਲ ਅਤੇ ਪੇਸ਼ੇਵਰਤਰੀਕੇ ਨਾਲ ਕੰਮ ਕਰਨ ਪ੍ਰਤੀ ਪਹਿਲ ਦੇਵੇਗੀ।

          ਸਾਲ 2017 ਦੀਆਂ ਪ੍ਰਾਪਤੀਆਂ ਅਤੇ 2018 ਦੀਆਂ ਭਵਿੱਖਤ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਚਕੂਲਾ ਵਿਚ 25 ਅਗਸਤਨੂੰ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਕਾਨੂੰਨ ਵਿਵਸਥਾ ਨੂੰ ਸਫਲਤਾਪੂਰਵਕ ਕਾਇਮ ਰੱਖਿਆ ਗਿਆ ਜੋ ਕਿ ਰਾਜ ਅਤੇਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਵੱਡੀ ਤਾਇਨਾਤੀ, ਬਚਾਅ ਸਬੰਧੀ ਉਪਾਓ, ਸਮੁੱਚੀ ਪੁਲਿਸ ਮਸ਼ੀਨਰੀ ਦੀ ਤਾਇਨਾਤੀ ਅਤੇ ਸ਼ੁਰੂਆਤੀ ਚੁਣੌਤੀਆਂ ਲਈ ਫੁਰਤੀਲੀ ਅਤੇਸਪਸ਼ਟ ਕਾਰਵਾਈ ਸਦਕਾ ਯਕੀਨੀ ਬਣਾਇਆ ਗਿਆ।

          ਲੰਘੇ ਸਾਲ ਦੌਰਾਨ ਪੰਜਾਬ ਪੁਲਿਸ ਨੇ ਅੱਤਵਾਦੀ ਤੱਤਾਂ ਵਿਰੁੱਧ ਸ਼ਲਾਘਾਯੋਗ ਮੁਹਿੰਮ ਚਲਾਈ ਅਤੇ 8 ਦਹਿਸ਼ਤਗਰਦੀ ਗਰੁੱਪਾਂ ਦਾ ਪਰਦਾਫਾਸ਼ ਕਰਦੇ ਹੋਏ 47 ਦੋਸ਼ੀਆਂ ਨੂੰਗ੍ਰਿਫ਼ਤਾਰ ਕਰਕੇ ਉਹਨਾਂ ਤੋਂ 43 ਜਾਨਲੇਵਾ ਹਥਿਆਰ ਵੀ ਬਰਾਮਦ ਕੀਤੇ। ਅਜਿਹੇ ਗਰੁੱਪਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਲੇ 21 ਵਿਦੇਸ਼ੀ ਆਗੂਆਂ ਦੀਵੀ ਪਹਿਚਾਣ ਕੀਤੀ ਗਈ ਹੈ। ਇਹਨਾਂ  ਗਰੁੱਪਾਂ ਨੂੰ ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਵ ਵਿੱਚ ਬੈਠੇ ਇਹਨਾਂ ਦੇ ਸਮਰਥਕਾਂ ਦੁਆਰਾ ਕੰਟਰੋਲ ਕਰਨਾ, ਹੋਰ ਸਮਰਥਕ ਜੁਟਾਉਣੇਅਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਉਹ ਘੱਟਗਿਣਤੀ ਜਥੇਬੰਦੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰਕੂ ਇੱਕਸੁਰਤਾ ਨੂੰ ਭੰਗ ਕਰਕੇ ਸੂਬੇ ਅੰਦਰ ਅੱਤਵਾਦ ਨੂੰਮੁੜ• ਸੁਰਜੀਤ ਕਰ ਸਕਣ।

ਪਿਛਲੇ ਸਾਲ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਮੋਗਾ ਵਿਖੇ 8 ਨਵੰਬਰ ਨੂੰ ਪੰਜ ਵਿਅਕਤੀ ਗ੍ਰਿਫਤਾਰ ਕਰਕੇ ਇੱਕ ਦਹਿਸ਼ਗਰਦ ਗੁੱਟ ਦਾ ਪਰਦਾਫ਼ਾਸ਼ ਕੀਤਾਜਿਸ ਕਰਕੇ ਰਾਜ ਵਿੱਚ ਘੱਟਗਿਣਤੀ ਵਰਗ ਦੇ ਆਗੂਆਂ ਦੀਆਂ ਮਿੱਥ ਕੇ ਕੀਤੀਆਂ ਹੱਤਿਆਵਾਂ ਨਾਲ ਸਬੰਧਤ 8 ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ ਜੋ ਕਿ ਪਿਛਲੇ ਦੋ ਸਾਲਾਂ ਤੋਂਅਣਸੁਲਝੇ ਚਲੇ ਆ ਰਹੇ ਸਨ। ਇਸੇ ਤਰ•ਾਂ ਜੁਲਾਈ 2017 ਵਿੱਚ ਜਸਵੰਤ ਸਿੰਘ ਉਰਫ਼ ਕਾਲਾ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੋਨੀ, ਡੇਰਾ ਸੱਚਾ ਸੌਦਾ ਦੇਗੁਰਦੇਵ ਸਿੰਘ ਅਤੇ ਹਨੂੰਮਾਨਗੜ, ਰਾਜਸਥਾਨ ਵਿੱਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ ਤਿੰਨ ਕਤਲ ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ।

ਸਾਲ 2016 ਦੇ ਮੁਕਾਬਲੇ ਸਾਲ 2017 ਵਿਚ ਘਿਨਾਉਣੇ ਕੇਸਾਂ ਦਾ ਅੰਕੜੇ ਪੇਸ਼ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਅਜਿਹੇ ਕੇਸਾਂ ਦੀ ਗਿਣਤੀ 771 ਤੋਂ ਘੱਟ ਕੇ 656 ‘ਤੇ ਆਗਈ ਜਦਕਿ ਕਤਲ ਦੀ ਕੋਸ਼ਿਸ਼ ਦੇ ਕੇਸਾਂ ਦੀ ਗਿਣਤੀ 862 ਤੋਂ 795, ਅਗਵਾ ਕਰਨ ਦੇ ਕੇਸਾਂ ਦੀ ਗਿਣਤੀ 1591 ਤੋਂ 1462, ਚੋਰੀ ਦੇ ਕੇਸਾਂ ਦੀ ਗਿਣਤੀ 147 ਤੋਂ 116 ਅਤੇ ਡਕੈਤੀ ਦੇਕੇਸਾਂ ਦੀ ਗਿਣਤੀ 43 ਤੋਂ 26 ਰਹਿ ਗਈ।

ਉਧਰ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੋਏ ਮੁਕੱਦਮਿਆਂ ਦੀ ਗਿਣਤੀ 2016 ਵਿੱਚ 5,906 ਤੋਂ ਵੱਧ ਕੇ 12,309 ਹੋ ਗਈ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿਚਵਾਧਾ ਹੋਇਆ ਹੈ। ਹੈਰੋਇਨ ਦੀ ਬਰਾਮਦਗੀ 139.596 ਕਿਲੋਗ੍ਰਾਮ ਤੋਂ ਵੱਧ ਕੇ 186.865 ਕਿਲੋਗ੍ਰਾਮ, ਪੋਸਤ-ਡੋਡੇ 33,189 ਕਿਲੋਗ੍ਰਾਮ ਤੋਂ 43,734.5 ਕਿਲੋਗ੍ਰਾਮ ਅਤੇਅਫੀਮ 354.68 ਕਿਲੋਗ੍ਰਾਮ ਤੋਂ 447.56 ਕਿਲੋਗ੍ਰਾਮ ਫੜੀ ਗਈ ਹੈ।

ਇਸ ਸਾਲ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਗੁਰਦਾਸਪੁਰ ਜਿਮਨੀ ਚੋਣ ਸਮੇਤ ਨਗਰਪਾਲਿਕਾ ਚੋਣਾਂ ਨੂੰ ਵੀ ਪੁਲਿਸ ਵੱਲੋਂ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿ•ਆਗਿਆ ਅਤੇ ਪੰਜਾਬ ਪੁਲਿਸ ਨੇ ਅਪਰਾਧੀ ਗਰੁੱਪਾਂ ‘ਤੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ 408 ਅਪਰਾਧੀਆਂ ਨੂੰ ਕਾਬੂ ਕੀਤਾ ਜਿਹਨਾਂ ਵਿੱਚ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘਉਰਫ਼ ਨੀਟਾ ਦਿਓਲ, ਗੁਰਬਖ਼ਸ ਸਿੰਘ ਸੇਵੇਵਾਲਾ, ਅਮਨ ਢੋਟੀਆਂ, ਜਸਪ੍ਰੀਤ ਸਿੰਘ ਉਰਫ਼ ਜੰਪੀ ਡੌਨ, ਕਮਲਜੀਤ ਸਿੰਘ ਉਰਫ਼ ਬੰਟੀ ਅਤੇ ਕੁਝ ਹੋਰ ਸ਼ਾਮਲ ਸਨ।

ਸ਼੍ਰੀ ਅਰੋੜਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਧੀ ਗਰੁੱਪਾਂ ਤੋਂ 149 ਚੋਰੀ ਦੇ ਵਾਹਨ, 183 ਹਥਿਆਰ ਅਤੇ 1.5 ਕਰੋੜ ਰੁਪਏ ਨਗਦ ਬਰਾਮਦ ਕੀਤੇ ਗਏ।ਇੱਕ ਮੋਬਾਇਲ ਐਪਲੀਕੇਸ਼ਨ ਤਿਆਰ ਕਰਕੇ ਉਸ ਵਿੱਚ 80,000 ਸਰਗਰਮ ਵੱਡੇ-ਛੋਟੇ ਅਪਰਾਧੀਆਂ ਦਾ ਰਿਕਾਰਡ ਆਰਟੀਫਿਸ਼ਲ ਇੰਟੈਲੀਜੈਂਸ ਪ੍ਰਣਾਲੀ ਅਤੇ ਚਿਹਰਾ ਪਛਾਣਸਿਸਟਮ ਦੇ ਸੁਮੇਲ ਸਦਕਾ ਚਾਲੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਰਾਧੀਆਂ ਦੇ ਕੇਸਾਂ ਸਬੰਧੀ 159 ਮੁਕੱਦਮਿਆਂ ਦੀ ਪੇਸ਼ੀ ਵੀਡਿਓ ਕਾਨਫਰੰਸਾਂ ਰਾਹੀਂ ਕਰਵਾਉਣ ਦੀ ਆਗਿਆਹਾਸਲ ਕੀਤੀ ਜਾ ਚੁੱਕੀ ਹੈ।

ਉਨਾਂ ਕਿਹਾ ਕਿ ਪੰਜਾਬ ਦੇ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਨਾਲ ਲਗਦੇ ਹੋਣ ਕਾਰਨ ਪੁਲਿਸ ਨੇ ਸਰਹੱਦੀ ਘੁਸਪੈਠ ਨੂੰ ਮੁਕੰਮਲ ਤੌਰ ‘ਤੇ ਠੱਲਣ ਲਈ ਅੰਤਰਰਾਸ਼ਟਰੀਸਰਹੱਦ ਨੇੜੇ ਰੱਖਿਆ ਦੀ ਦੂਜੀ ਪੰਕਤੀ ਨੂੰ ਮਜ਼ਬੂਤ ਕੀਤਾ ਜਿਸ ਲਈ ਸਰਹੱਦੀ ਜਿਲਿਆਂ ‘ਚ ਬੁੱਲਟ ਪਰੂਫ਼ ਮੋਰਚੇ, ਥਰਮਲ ਇਮੇਜ਼ਰ, ਬੁੱਲਟ ਪਰੂਫ਼ ਟਰੈਕਟਰਾਂ, ਬਾਡੀਪ੍ਰੋਟੈਕਟਰਾਂ, ਮਾਈਕਰੋ ਯੂ.ਏ.ਵੀਜ਼ ਆਦਿ ਪੁਲਿਸ ਬਲਾਂ ਨੂੰ ਦਿੱਤੇ ਗਏ। ਦੰਗਾ ਵਿਰੋਧੀ ਸਮੱਰਥਾ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਗਿਆ ਜਦਕਿ ਪਾਣੀ ਵਾਲੀ ਤੋਪਾਂ ਅਤੇ ਬਖਤਰਬੰਦਗੱਡੀਆਂ ਵੀ ਪੁਲਿਸ ਨੂੰ ਭਵਿੱਖ ਵਿੱਚ ਮਿਲ ਜਾਣ ਦੀ ਆਸ ਹੈ ਜਿਸ ਨਾਲ ਮੁਜਰਮਾਨਾਂ ਕਾਰਵਾਈਆਂ ਨੂੰ ਹੋਰ ਠੱਲ• ਪਾਈ ਜਾ ਸਕੇਗੀ।

          ਰਾਜ ਵਿੱਚ ਆਵਾਜਾਈ ਨੂੰ ਸੁਧਾਰਨ ਲਈ ਚੁੱਕੇ ਗਏ ਕਦਮਾਂ ਕਾਰਨ ਸੁਪਰੀਮ ਕੋਰਟ ਵੱਲੋਂ ਸਥਾਪਤ ਸੜਕ ਸੁਰੱਖਿਆ ਕਮੇਟੀ ਦੇ ਅੰਕੜਿਆਂ ਅਨੁਸਾਰ ਹੋਰਨਾਂ ਰਾਜਾਂ ਦੇਮੁਕਾਬਲੇ ਸਾਲ 2017 ਦੌਰਾਨ ਪੰਜਾਬ ਅੰਦਰ ਸੜਕੀ ਹਾਦਸਿਆਂ ਵਿਚ 14 ਫੀਸਦ ਗਿਰਾਵਟ ਆਈ ਹੈ। ਪੰਜਾਬ ਪੁਲਿਸ ਹੁਣ ਟ੍ਰਰੈਫਿਕ ਮੁਲਾਜਮਾਂ ਨੂੰ ਸਰੀਰਕ ਕੈਮਰਿਆਂ ਨਾਲ ਲੈਸਕਰੇਗੀ, ਹਾਈਵੇ ‘ਤੇ ਗਸ਼ਤ ਕਰਨਾ, ਈ-ਚਲਾਨ ਚਾਲੂ ਕਰਨੇ ਅਤੇ ਆਵਾਜਾਈ ਨਿਯਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਵਾਜਾਈ ਸਿੱਖਿਆ ‘ਤੇ ਧਿਆਨ ਕੇਂਦਰਤ ਕਰਨ ਦੀ ਯੋਜਨਾਬਣਾ ਰਹੀ ਹੈ।

Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

by Ankit
November 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 9, 2026
0

ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

by Navjot
November 9, 2026
0

  ਨਵੀਂ ਦਿੱਲੀ, 9 ਨਵੰਬਰ (ਵਿਸ਼ਵ ਵਾਰਤਾ) ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਸੋਮਵਾਰ ਨੂੰ ਨੌਕਰੀ ਲੱਭਣ ਵਾਲਿਆਂ ਨੂੰ ਨੈਸ਼ਨਲ ਕਰੀਅਰ...

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

by Navjot
November 9, 2026
0

  ਪਟਨਾ, 9 ਨਵੰਬਰ (ਵਿਸ਼ਵ ਵਾਰਤਾ) - ਪੁਲਿਸ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ ਝੁਲਾਪੁਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

by Ankit
November 10, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...

Most Popular

National: ਕੈਂਸਰ ਦੀਆਂ 397 ਦਵਾਈਆਂ ਦੇ ਭਾਅ ਘਟੇ: ਨਵੀਆਂ ਕੀਮਤਾਂ 9 ਨਵੰਬਰ ਤੋਂ ਹੋਣਗੀਆਂ ਲਾਗੂ

National: ਕੈਂਸਰ ਦੀਆਂ 397 ਦਵਾਈਆਂ ਦੇ ਭਾਅ ਘਟੇ: ਨਵੀਆਂ ਕੀਮਤਾਂ 9 ਨਵੰਬਰ ਤੋਂ ਹੋਣਗੀਆਂ ਲਾਗੂ

by Ranjit Singh
2 weeks ago
0

National: ਕੈਂਸਰ ਦੀਆਂ 397 ਦਵਾਈਆਂ ਦੇ ਭਾਅ ਘਟੇ: ਨਵੀਆਂ ਕੀਮਤਾਂ 9 ਨਵੰਬਰ ਤੋਂ ਹੋਣਗੀਆਂ ਲਾਗੂ ਚੰਡੀਗੜ੍ਹ, 29 ਅਕਤੂਬਰ 2026 (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA