ਚੰਡੀਗੜ੍ਹ (ਵਿਸ਼ਵ ਵਾਰਤਾ ) ਮੇਰੇ ਉੱਤੇ ਲਗਾਏ ਗਏ ਤਮਾਮ ਇਲਜ਼ਾਮ ਬੇਬੁਨਿਆਦ ਹਨ ਅਤੇ ਇਹ ਕਾੱਰਵਾਈ ਰਾਜਨੀਤਕ ਬਦਲਾਖੋਰੀ ਦੇ ਕਾਰਨ ਕੀਤੀ ਜਾ ਰਹੀ ਹੈ । ਮੈਂ ਇਸ ਮੁੱਦੇ ਨੂੰ ਲੈਕੇ ਹਾਈ ਕੋਰਟ ਜਾਂਵਾਂਗਾ। ਇਹ ਕਹਿਣਾ ਹੈ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਦਾ ,ਉਹਨਾਂ ਕਿਹਾ ਮੇਰੇ ਕੋਲ ਹਲੇ ਕੋਈ ਨੋਟਿਸ ਨਹੀਂ ਆਇਆ ਮੈਨੂੰ ਵੀ ਪ੍ਰੈਸ ਰਾਹੀ ਇਸ ਮਾਮਲੇ ਦਾ ਪਤਾ ਚੱਲਿਆ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਅਹੁਦੇ ਅਤੇ ਕੌਂਸਲਰ ਦੀ ਮੈਂਬਰੀ ਤੋਂ ਡਿਸਮਿਸ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ । ਉਹਨਾਂ ਕਿਹਾ ਮੈਂ ਕੋਰਟ ਵਿੱਚ ਸਰਕਾਰ
ਵਲੋਂ ਜਾਰੀ ਕਾਰਨ ਦੱਸੋ ਨੋਟਿਸ ਦਾ ਵਿਸਥਾਰ ਨਾਲ ਜਵਾਬ ਦਵਾਂਗਾ। ਅਤੇ ਨਾਲ ਹੀ ਮਾਨਹਾਨੀ ਦਾ ਕੇਸ ਕਰਾਂਗਾ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਮੋਹਾਲੀ ਦੇ ਮੇਅਰ ਨੂੰ ਮੁਅੱਤਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸੀ ਵੀ ਮੰਤਰੀ ਨੂੰ ਆਪਣੇ ਆਪ ਨੂੰ ਇਮਾਨਦਾਰ ਸਾਬਿਤ ਕਰਨ ਲਈ ਦੂਜਿਆਂ ਨੂੰ ਬੇਈਮਾਨ ਨਹੀਂ ਕਹਿਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਮੇਰੇ ਤੇ ਜੋ ਦੋਸ਼ ਲਾਏ ਹਨ ਉਹ ਸਾਰੇ ਝੂਠੇ ਹਨ ਜਿਹਨਾਂ ਮਸ਼ੀਨਾਂ ਦੀ ਉਹ ਗੱਲ ਕਰ ਰਹੇ ਹਨ ਉਹ ਵਧੀਆ ਮਸ਼ੀਨਾਂ ਹਨ ਉਹ ਪਹਿਲੀ ਵਾਰ ਦੇਸ਼ ਵਿਚ ਆਇਆਂ ਹਨ ਉਹਨਾਂ ਨਾਲ ਕਿਹਾ ਇਹਨਾਂ ਦੀ ਖਰੀਦ ਕਾਨੂੰਨ ਪਰਿਕ੍ਰੀਆ ਨਾਲ ਹੋਈ ਸੀ।