ਇਤਿਹਾਸਕ ਕਿਸਾਨ ਅੰਦੋਲਨ 67 ਦਿਨ ਵਿੱਚ ਦਾਖਲ
ਕੜਾਕੇ ਦੀ ਠੰਢ ਅਤੇ ਸਰਕਾਰੀ ਸਖ਼ਤੀ ਦੇ ਬਾਵਜੂਦ ਵੀ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਮਤੇ ਪਾਉਣਾ ਜਾਰੀ
ਨਾ ਜਾਣ ਵਾਲਿਆ ਖਿਲਾਫ਼ ਜ਼ੁਰਮਾਨਾ ਲਾਉਣ ਦੇ ਵੀ ਫ਼ੈਸਲੇ
ਹਰ ਪਰਿਵਾਰ ਨੂੰ ਅੰਦਲੋਨ ਵਿੱਚ ਹਾਜ਼ਰੀ ਲਵਾਉਨੂੰ ਜ਼ਰੂਰੀ
ਅੰਦੋਲਨ ਦੌਰਾਨ ਹੋਏ ਨੁਕਸਾਨ ਦੀ ਪੁਰਤੀ ਕਰਨ ਦਾ ਵੀ ਐਲਾਨ
26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਮਿਲ ਰਹੇ ਸਮਰਥਨ ਵਿੱਚ ਭਾਰੀ ਵਾਧਾ

ਚੰਡੀਗੜ੍ਹ 31 ਜਨਵਰੀ (ਵਿਸ਼ਵ ਵਾਰਤਾ ਡੈਸਕ)- ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਨਵੇਂ ਖ਼ੇਤੀ ਕਾਨੂੰਨਾਂ ਦੀ ਵਾਪਸੀ ਮੰਗ ਨੂੰ ਲੈਕੇ ਦਿੱਲੀ ਦੀ ਬਰੂਹਾਂ ਤੇ ਚੱਲ ਰਿਹਾ ਇਤਿਹਾਸਕ ਕਿਸਾਨ ਅੰਦੋਲਨ 67 ਵੈ ਦਿਨ ਵਿੱਚ ਦਾਖਲ ਹੋਗਿਆ ਹੈ । ਕੜਾਕੇ ਦੀ ਠੰਢ ਅਤੇ ਸਰਕਾਰ ਦੀ ਸਖ਼ਤੀ ਦੀ ਬਾਵਜੂਦ ਅੰਦੋਲਨ ਨੂੰ ਦੇਸ਼ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਣਾ ਜਾਰੀ ਹੈ
ਸੱਭ ਤੋਂ ਮੋਰੀ ਹੋਕੇ ਚੱਲ ਰਹੇ ਪੰਜਾਬ ਦੀਆਂ ਪਿੰਡਾਂ ਪੰਚਾਇਤਾਂ ਨੇ ਅੰਦੋਲਨ ਵਿੱਚ ਪਿੰਡ ਵਾਸੀਆਂ ਦੀ ਸ਼ਮੂਲੀਅਤ ਜ਼ਰੂਰੀ ਬਣਾਉਣ ਲਈ ਸਰਬਸੰਮਤੀ ਨਾਲ ਮਤੇ ਪਵਾਉਣੇ ਸ਼ੁਰੂ ਕਿਤੇ ਹੋਏ ਹਨ।
ਪਾਸ ਕੀਤੇ ਮਤਿਆ ਅਨੁਸਾਰ ਪਿੰਡ ਦੇ ਹਰੇਕ ਪਰਿਵਾਰ ਦੇ ਮੈਂਬਰ ਦੀ ਸ਼ਮੂਲੀਅਤ ਬਣਾਈ ਗਈ ਹੈ । ਗੈਰਹਾਜ਼ਰ ਹੋਣ ਵਾਲੇ ਪਰਿਵਾਰ ਖਿਲਾਫ਼ ਜ਼ੁਰਮਾਨੇ ਦਾ ਵੀ ਫ਼ੈਸਲਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਅੰਦੋਲਨ ਦੌਰਾਨ ਜੇ ਕਿਸੇ ਦਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਪਿੰਡ ਵੱਲੋਂ ਸਾਂਝੇ ਤੌਰ ਤੇ ਕਾਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ ।
ਕੁੱਝ ਪੰਚਾਇਤਾਂ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਅੰਦੋਲਨ ਵਿੱਚ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਨੌਜਵਾਨ ਅੰਦੋਲਨ ਵਿੱਚ ਹਿੱਸਾ ਨਹੀਂ ਲਵੇਗਾ । ਇਹ ਵੀ ਜਾਣਕਾਰੀ ਮਿਲੀ ਹੈ ਕਿ 26 ਜਨਵਰੀ ਨੂੰ ਇਤਿਹਾਸਕ ਟਰੈਕਟਰ ਪਰੇਡ ਦੌਰਾਨ ਵਾਪਰਿਆ ਘਟਨਾਵਾਂ ਤੋਂ ਬਾਅਦ ਕਿਸਾਨ ਅੰਦੋਲਨ ਦੇ ਹਮਾਇਤੀਆਂ ਵਿੱਚ ਕਮੀ ਹੋਣ ਦੀ ਥਾਂ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ।
ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਉਪ ਵਿੱਚੋਂ ਮਿਲ ਰਹੇ ਸਮਰਥਨ ਵਿੱਚ ਭਾਰੀ ਵਾਧਾ ਦਿਖਾਈ ਦੇ ਰਿਹਾ ਹੈ।






















