ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ

ਦਿੱਲੀ, 30ਜਨਵਰੀ(ਵਿਸ਼ਵ ਵਾਰਤਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦੋ ਆਤਕਵਾਦੀਆਂ ਨੇ ਹਥਿਆਰ ਸਮੇਤ ਸੈਰੰਡਰ ਕਰ ਦਿੱਤਾ ਹੈ ਅਤੇ ਜਖਮੀ ਆਤਕਵਾਦੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸੁਰੱਖਿਆਂ ਬਲਾਂ ਅਤੇ ਆਤਕਵਾਦੀਆਂ ਵਿੱਚ ਮੁਠਭੇੜ ਹੋਈ ਜਿਸ ਵਿੱਚ ਇਕ ਆਤਕਵਾਦੀ ਨੂੰ ਗੋਲੀ ਲੱਗੀ ਹੈ।






















