ਸੀ .ਆਰ .ਪੀ ਐਫ ਦੇ ਜਵਾਨ ਸਨ ਛਾਪਾਮਾਰੀ ਦੌਰਾਨ ਹਾਜਰ

ਬੁਢਲਾਡਾ ੨੯ ਜਨਵਰੀ(ਵਿਸ਼ਵ ਵਾਰਤਾ) ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਦੇ 40 ਅਤੇ ਹਰਿਆਣਾ ਦੇ 10 ਗੋਦਾਮਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਲੜੀ ਵਜੋਂ ਅੱਜ ਬੁਢਲਾਡਾ ਵਿਖੇ ਐਫ ਸੀ ਆਈ ਦੇ ਮੇਨ ਗੁਦਾਮ ਵਿੱਚ (ਐਫ ਐਸ ਡੀ) ਵਿੱਚ ਛਾਪਾਮਾਰੀ ਕੀਤੀ ਗਈ ਜਿੱਥੇ ਸਟੋਰ ਕੀਤੇ ਗਏ ਚਾਵਲਾ ਦੇ ਨਮੂਨੇ ਲਏ ਗਏ ਅਤੇ ਨਾਪਤੋਲ ਕੀਤੀ ਗਈ। ਦੇਰ ਸਾਮ ਤੱਕ ਸੀ ਆਰ ਪੀ ਐਫ ਦੇ ਨਿਗਰਾਨ ਹੇਠ ਦਫਤਰ ਦੀ ਘੇਰਾਬੰਦੀ ਕੀਤੀ ਗਈ ਅਤੇ ਮੇਨ ਗੇਟ ਨੂੰ ਬੰਦ ਕਰਕੇ ਕਿਸੇ ਵੀ ਪ੍ਰਾਇਵੇਟ ਵਿਅਕਤੀਆ ਨੂੰ ਅੰਦਰ ਆਊਣ ਤੋ ਵਰਜਿਤ ਕਰ ਦਿੱਤਾ ਗਿਆ ਸੀ ਇੱਥੋ ਤੱਕ ਕਿ ਮੀਡੀਆ ਨੂੰ ਵੀ ਦੁੀਰ ਰੱਖਿਆ ਗਿਆ ਅਤੇ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਜਾਚ ਦਾ ਸਿਲਸਿਲਾ ਜਾਰੀ ਸੀ। ਬਾਹਰਲੇ ਪਾਸੇ ਸੈਲਰ ਸੰਨਤ ਨਾਲ ਜੁੜੇ ਲੋਕ ਇਸ ਕਾਰਵਾਈ ਨੂੰ ਦੇਖ ਰਹੇ ਸਨ। ਜਾਣਕਾਰੀ ਅਨੁਸਾਰ ਭਾਰਤੀ ਖੁਰਾਕ ਨਿਗਮ (ਐਫਸੀਆਈ) ਲਈ ਚਾਵਲ ਅਤੇ ਕਣਕ ਦਾ ਭੰਡਾਰਨ ਕੀਤਾ ਹੈ। ਛਾਪੇ ਵੀਰਵਾਰ ਦੀ ਰਾਤ ਨੂੰ ਸ਼ੁਰੂ ਹੋਏ, ਸੀਆਰਪੀਐਫ ਦੇ ਜਵਾਨਾਂ ਦੇ ਨਾਲ ਕੇਂਦਰੀ ਏਜੰਸੀ ਦੀਆਂ ਕਈ ਟੀਮਾਂ ਗੋਦਾਮਾਂ ‘ਤੇ ਘੁੰਮਦੀਆਂ ਰਹੀਆਂ। ਪਤਾ ਲੱਗਿਆ ਹੈ ਕਿ ਟੀਮਾਂ ਵੱਲੋਂ ਸਾਲ 2019-20 ਅਤੇ 2020-21 ਦੇ ਸਟਾਕਾਂ ਵਿਚੋਂ ਕਣਕ ਅਤੇ ਚੌਲਾਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਨਗ੍ਰੇਨ ਅਤੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਲਗਭਗ ਸਾਰੇ ਗੋਦਾਮਾਂ ਦੇ ਇਲਾਵਾ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਛਾਪੇ ਸ਼ੁੱਕਰਵਾਰ ਸਵੇਰੇ ਦੁਪਹਿਰ ਤੱਕ ਜਾਰੀ ਰਹੇ। ਕੁਝ ਥਾਵਾਂ ‘ਤੇ, ਛਾਪੇਮਾਰੀ ਕੁਝ ਦੇਰ ਲਈ ਰੋਕ ਦਿੱਤੀ ਗਈ ਸੀ ਅਤੇ ਫਿਰ ਦੁਬਾਰਾ ਸ਼ੁਰੂ ਕੀਤੀ ਗਈ ਸੀ।






















