ਅੱਜ ਦਾ ਮੌਸਮ
ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਅਗਲੇ 3-4 ਦਿਨ ਕੋਹਰਾ ਪੈਣ ਦਾ ਅਨੁਮਾਨ

ਨਵੀਂ ਦਿੱਲੀ, 28ਜਨਵਰੀ(ਵਿਸ਼ਵ ਵਾਰਤਾ)- ਉਤਰ ਭਾਰਤ ਦੇ ਜ਼ਿਆਦਾਤਰ ਇਲਾਕੇ ਠੰਢ ਦੀ ਚਪੇਟ ਵਿੱਚ ਹਨ। ਪਹਾੜਾਂ ਤੇ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਨਾਲ ਸਰਦੀ ਵਿੱਚ ਵਾਧਾ ਹੋਇਆ ਹੈ। ਉਥੇ ਹੀ ਭਾਰਤ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਤਰ ਭਾਰਤ ਦੇ ਮੈਦਾਨਾਂ ਅਤੇ ਮੱਧ ਭਾਰਤ ਵਿੱਚ ਅਗਲੇ ਚਾਰ ਦਿਨ ਖੁਸ਼ਕ ਹਵਾਵਾਂ ਦਾ ਦੌਰਾ ਚੱਲੇਗਾ। ਜਿਸ ਦੇ ਕਾਰਨ ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰ ਪ੍ਰਦੇਸ਼ ਵਿੱਚ ਅਗਲੇ 3-4 ਦਿਨਾਂ ਤੱਕ ਗਹਿਰਾ ਕੌਹਰਾ ਪੈਣ ਦਾ ਅਨੁਮਾਨ ਹੈ। ਆਈਐਮਡੀ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਅਗਲੇ 3-4 ਦਿਨ ਤੱਕ ਤੇਜ਼ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ।






















