
ਗੁਰਦਾਸਪੁਰ ਲੋਕ ਸਭਾ ਦੇ ਸਨਅਤੀ ਵਿਕਾਸ ਸਮੇਤ ਪੰਜਾਬ ਦੀਆਂ ਮੁਸਕਿਲਾਂ ਕੇਂਦਰੀ ਮੰਤਰੀ ਕੋਲ ਉਠਾਈਆਂ
ਬਾਰਡਰ ਏਰੀਆ ਦੀ ਸਨਅਤ ਲਈ ਮੰਗੀਆਂ ਵਿਸੇਸ਼ ਰਿਆਇਤਾਂ
ਬਠਿੰਡਾ ਨੂੰ ਸਪੈਸ਼ਨ ਪ੍ਰੈਟੋ ਕੈਮੀਕਲ ਜੋਨ ਐਲਾਣਨ ਦੀ ਕੀਤੀ ਮੰਗ
ਚੰਡੀਗੜ•, 4 ਜਨਵਰੀ, (ਵਿਸ਼ਵ ਵਾਰਤਾ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰੀ ਕਾਮਰਸ ਤੇ ਇੰਡਸਟਰੀ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ ਕਰਕੇ ਉਨ•ਾਂ ਸਨਮੁੱਖ ਪੰਜਾਬ ਦੀਆਂ ਉਦਯੋਗ ਖੇਤਰ ਨਾਲ ਸਬੰਧਤ ਮੁਸਕਿਲਾਂ ਰੱਖੀਆਂ ਹਨ ਤਾਂ ਜੋ ਇਸ ਸਰਹੱਦੀ ਰਾਜ ਵਿਚ ਉਦਯੋਗਿਕ ਕ੍ਰਾਂਤੀ ਲਿਆਂਦੀ ਜਾ ਸਕੇ।
ਜਾਖੜ ਨੇ ਇਸ ਮੌਕੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨਾਲ ਮੁਕਲਾਤ ਦੌਰਾਨ ਉਨ•ਾਂ ਨੂੰ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਨਵੀਂ ਉਦਯੋਗ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਦਯੋਗ ਪੱਖੀ ਨੀਤੀ ਲਾਗੂ ਕੀਤੀ ਗਈ ਹੈ ਤਾਂ ਜੋ ਰਾਜ ਵਿਚ ਉਦਯੋਗਾਂ ਨੂੰ ਵਧਾਵਾ ਦਿੱਤਾ ਜਾ ਸਕੇ। ਸ੍ਰੀ ਜਾਖੜ ਨੇ ਹੋਰ ਦੱਸਿਆ ਕਿ ਅੰਤਰ ਰਾਸ਼ਟਰੀ ਸਰਹੱਦ ਦੇ 30 ਕਿਲੋਮੀਟਰ ਦੇ ਘੇਰੇ ਵਿਚ ਉਦਯੋਗਾਂ ਲਈ ਰਾਜ ਸਰਕਾਰ ਵੱਲੋਂ ਹੋਰ ਵਧੇਰੇ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਇਸ ਖੇਤਰ ਵਿਚ ਪਹਿਲਾਂ ਉਦਯੋਗ ਲਗਾਉਣ ਤੇ ਸੀ.ਐਲ.ਯੂ. ਅਤੇ ਈ.ਡੀ.ਐਸ. ਚਾਰਜਜ਼ ਤੋਂ ਛੋਟ ਦੇ ਦਿੱਤੀ ਗਈ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਰਾਜ ਸਰਕਾਰ ਵੱਲੋਂ ਉਦਯੋਗਾਂ ਲਈ ਵੱਡੇ ਉਪਰਾਲੇ ਕੀਤੇ ਹਨ ਅਤੇ ਵੱਡੇ ਉਦਯੋਗਿਕ ਘਰਾਣੇ ਪੰਜਾਬ ਵਿਚ ਨਿਵੇਸ਼ ਲਈ ਅੱਗੇ ਵੀ ਆ ਰਹੇ ਹਨ। ਪਰ ਕੇਂਦਰ ਸਰਕਾਰ ਦਾ ਹੋਰ ਸਹਿਯੋਗ ਸੂਬੇ ਨੂੰ ਲੋੜੀਂਦਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਬਾਰਡਰ ਏਰੀਆ ਵਿਚ ਲੱਗਣ ਵਾਲੀ ਇੰਡਸਟਰੀ ਨੂੰ ਕੇਂਦਰ ਸਰਕਾਰ ਵੀ ਕੁਝ ਕਰ ਛੋਟਾ ਦੇਵੇ ਤਾਂ ਜੋ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ। ਸ੍ਰੀ ਜਾਖੜ ਨੇ ਕੇਂਦਰੀ ਮੰਤਰੀ ਸਾਹਮਣੇ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਉਦਯੋਗਿਕ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੋਨੋਂ ਹੀ ਸਰਹੱਦੀ ਜ਼ਿਲ•ੇ ਹਨ ਅਤੇ ਇੱਥੇ ਕੇਂਦਰ ਸਰਕਾਰ ਕੋਈ ਵੱਡਾ ਸਨਅਤੀ ਪ੍ਰੋਜੈਕਟ ਲਗਾਵੇ ਤਾਂ ਜੋ ਨੋਜਵਾਨਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਮਿਲ ਸਕਨ। ਉਨ•ਾਂ ਨੇ ਗੁਰਦਾਸਪੁਰ ਤੇ ਬਟਾਲਾ ਦੀਆਂ ਸਨਅਤਾਂ ਦੇ ਮੁੱਦੇ ਵੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦੇ ਤੇ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਵਿਚ ਇੰਡਸਟਰੀ ਦੀ ਸਥਾਪਨਾ ਦੀ ਮੰਗ ਵੀ ਰੱਖੀ।
ਇਸ ਤੋਂ ਬਿਨ•ਾਂ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਤੋਂ ਵੀ ਸੂਬੇ ਦੇ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਮਦਦ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਬਠਿੰਡਾ ਵਿਚ ਤੇਲ ਸੋਧਕ ਕਾਰਖਾਨਾ ਲਗਾਇਆ ਗਿਆ ਹੈ ਜਿਸ ਦੇ ਨਾਲ ਪੈਟ੍ਰੋ ਕੈਮੀਕਲ ਇੰਡਸਟਰੀ ਲਈ ਬਹੁਤ ਸੰਭਾਵਨਾਵਾਂ ਹਨ। ਉਨ•ਾਂ ਮੰਗ ਰੱਖੀ ਕਿ ਬਠਿੰਡਾ ਦੇ ਇਸ ਤੇਲ ਸੋਧਕ ਕਾਰਖਾਨੇ ਦੇ ਨਾਲ ਸਪੈਸ਼ਲ ਪੈਟ੍ਰੋ ਕੈਮੀਕਲ ਜੋਨ ਦੇ ਲਾਭ ਜੇਕਰ ਕੇਂਦਰ ਸਰਕਾਰ ਦੇਵੇ ਤਾਂ ਇਹ ਪੰਜਾਬ ਦੇ ਮਾਲਵਾ ਖਿੱਤੇ ਦੇ ਨਾਲ ਨਾਲ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਲਈ ਵੀ ਅਸਿੱਧੇ ਤੌਰ ਤੇ ਲਾਭਕਾਰੀ ਹੋਵੇਗਾ।
ਇਸੇ ਤਰਾਂ ਸ੍ਰੀ ਜਾਖੜ ਨੇ ਕਪੂਰਥਲਾ ਵਿਖੇ ਬਣੀ ਰੇਲ ਕੋਚ ਫੈਕਟਰੀ ਅਤੇ ਪਟਿਆਲਾ ਵਿਚ ਰੇਲ ਡੀਜ਼ਲ ਇੰਜਨ ਕਾਰਖਾਨਿਆਂ ਨੂੰ ਹੋਰ ਅਪਗ੍ਰੇਡ ਕਰਨ ਦੀ ਮੰਗ ਕਰਦਿਆਂ ਕੀਤੀ ਅਤੇ ਕਿਹਾ ਕਿ ਇਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੀ ਲਾਭ ਹੋ ਸਕੇਗਾ।
ਇਸੇ ਤਰਾਂ ਪੰਜਾਬ ਪ੍ਰਦੇਸ਼ ਕਾਂਗਰਸ ਮੁੱਖੀ ਨੇ ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਬਦਲਵੀਆਂ ਕੈਸ ਕ੍ਰਾਪ ਜਿਵੇਂ ਕਪਾਹ ਦੀ ਕਾਸਤ ਨੂੰ ਉਤਸਾਹਿਤ ਕਰਨ ਲਈ ਪੰਜਾਬ ਵਿਚ ਕਾਟਨ ਇੰਡਸਟਰੀ ਨੂੰ ਜੀ.ਐਸ.ਟੀ. ਛੋਟਾਂ ਦੇਣ ਦੀ ਮੰਗ ਵੀ ਕੇਂਦਰੀ ਮੰਤਰੀ ਅੱਗੇ ਰੱਖੀ।
ਇਸੇ ਤਰਾਂ ਉਨ•ਾਂ ਨੇ ਪੰਜਾਬ ਦੀ ਬਾਸਮਤੀ ਜਿਸ ਨੂੰ ਜੀ.ਆਈ. ਟੈਗ ਵੀ ਮਿਲੀ ਹੋਈ ਦੇ ਨਿਰਯਾਤ ਨੂੰ ਉਤਸਾਹਿਤ ਕਰਨ ਤੇ ਛੋਟੇ ਨਿਰਯਾਤਕਾਂ ਦੇ ਹਿੱਤਾਂ ਦੀ ਰਾਖੀ ਦਾ ਮੁੱਦਾ ਵੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ। ਉਨ•ਾਂ ਦੱਸਿਆ ਕਿ ਹਰ ਸਾਲ ਕੋਈ 25000 ਕਰੋੜ ਦੀ ਬਾਸਮਤੀ ਨਿਰਯਾਤ ਹੁੰਦੀ ਹੈ। ਉਨ•ਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਕੇਂਦਰ ਨੇ ਬੇਸ਼ਕ ਐਕਸਪੋਰਟ ਕ੍ਰੈਡਿਟ ਗਰੰਟੀ ਸਕੀਮ ਲਾਗੂ ਕੀਤੀ ਹੈ ਪਰ ਇਸ ਵਿਚ ਪਹਿਲਾਂ ਤੋਂ ਐਕਸਪੋਟਰਾਂ ਦੀ ਦੇਸ਼ ਤੋਂ ਬਾਹਰ ਫਸੀ ਉਧਾਰੀ ਦਾ ਜਿਕਰ ਨਹੀਂ ਕੀਤਾ ਗਿਆ ਜਿਸ ਕਾਰਨ ਵੱਡੇ ਛੋਟੇ ਨਿਰਯਾਤਕਾਂ ਨੂੰ ਵਪਾਰ ਦੇ ਬਰਾਬਰ ਦੇ ਮੌਕੇ ਨਹੀਂ ਮਿਲਦੇ। ਉਨ•ਾਂ ਨੇ ਦੱਸਿਆ ਕਿ ਇਸ ਵਾਰ ਬਾਸਮਤੀ ਦਾ ਉਤਪਾਦਨ ਦੇਸ਼ ਵਿਚ ਘੱਟ ਹੈ ਅਤੇ ਦੁਨੀਆਂ ਵਿਚ ਮੰਗ ਚੰਗੀ ਹੈ। ਅਜਿਹੇ ਵਿਚ ਜੇਕਰ ਘੱਟੋ ਘੱਟ ਐਕਸਪੋਰਟ ਭਾਅ ਸਰਕਾਰ ਤੈਅ ਕਰ ਦੇਵੇ ਤਾਂ ਦੇਸ਼ ਦੀ ਬਾਸਮਤੀ ਇੰਡਸਟਰੀ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਲਾਭ ਹੋ ਸਕਦਾ ਹੈ।
Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 10-11-2026 |...






















