ਇਤਿਹਾਸਕ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ –ਲਾਲ ਕਿਲ਼੍ਹੇ ਤੇ ਪੁੱਜੇ ਕਿਸਾਨ
ਲਾਲ ਕਿਲ੍ਹੇ ਤੇ ਕਿਸਾਨ ਨੌਜਵਾਨਾਂ ਨੇ ਲਹਿਰਾਇਆ ਝੰਡਾ
ਜੈ ਜਵਾਨ, ਜੈ ਕਿਸਾਨ ਦੇ ਲਾਏ ਨਾਅਰੇ

ਨਵੀਂ ਦਿੱਲੀ,, 26ਜਨਵਰੀ(ਵਿਸ਼ਵ ਵਾਰਤਾ)- ਗਣਤੰਤਰ ਦਿਵਸ ਦੇ ਮੌਕੇ ਤੇ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਦਾ ਅੰਦੋਲਨ ਹੁਣ ਹਿੰਸਾਤਮਕ ਰੂਪ ਧਾਰਨ ਕਰਦਾ ਪ੍ਰਤੀਤ ਹੋ ਰਿਹਾ ਹੈ। ਦਿੱਲੀ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਕਈ ਥਾਵਾਂ ਤੇ ਝੜਪਾਂ ਹੋਈਆਂ ਜਿਸ ਕਾਰਨ ਦਿੱਲੀ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ।ਇਸ ਦੇ ਚਲਦੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਲਾਲ ਕਿਲ੍ਹੇ ਤੇ ਪੁੱਜ ਗਏ ਹਨ ਤੇ ਨੌਜਵਾਨਾਂ ਨੇ ਲਾਲ ਕਿਲ੍ਹੇ ਤੇ ਝੰਡਾ ਲਹਿਰਾਇਆ ਤੇ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਲਾਏ ।






















