*ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਵਾਰਡ ਨੰਬਰ 34 ਤੋਂ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਚੋਣ ਦਫ਼ਤਰ ਦਾ ਉਦਘਾਟਨ*

ਮੋਹਾਲੀ 24ਜਨਵਰੀ( ਵਿਸ਼ਵ ਵਾਰਤਾ )- ਵਾਰਡ ਨੰਬਰ 34 ਤੋਂ ਆਜ਼ਾਦ ਗਰੁੱਪ ਮੋਹਾਲੀ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਵੱਡੀ ਗਿਣਤੀ ਵਾਰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ, ਪਰਮਿੰਦਰ ਸਿੰਘ ਸੋਹਾਣਾ, ਵਾਰਡ ਨੰਬਰ 36 ਦੇ ਉਮੀਦਵਾਰ ਆਰ ਕੇ ਕੰਬੋਜ ਵੀ ਸ਼ਾਮਲ ਸਨ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਨਗਰ ਕੌਂਸਲ ਵਿੱਚ ਰਹਿੰਦੇ ਹੋਏ ਜੋ ਸਾਡੇ ਕੰਮ ਸੜਕਾ, ਸੀਵਰੇਜ, ਵਟਰ ਸਪਲਾਈ, ਪਾਰਕਾਂ ਆਦਿ ਦਾ ਕੀਤਾ ਗਿਆ ਕੰਮ ਸ਼ਹਿਰ ਵਾਸੀਆਂ ਦੇ ਸਾਹਮਣੇ ਹੈ। ਉਨ੍ਹਾਂ ਮੋਹਾਲੀ ਤੋਂ ਹਲਕਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਪਹਿਲਾਂ ਤਾਂ ਇਹ ਬਹਾਨਾ ਲਗਾਉਂਦੇ ਰਹੇ ਹਨ ਕਿ ਮੇਰੇ ਹੱਥ ਕੁਝ ਨਹੀਂ ਹੈ, ਪ੍ਰੰਤੂ ਹੁਣ ਪਿਛਲੇ 4 ਸਾਲਾਂ ਤੋਂ ਮੰਤਰੀ ਹੁੰਦੇ ਹੋਏ ਵੀ ਸ਼ਹਿਰ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਕ ਕੰਮ ਬਲਬੀਰ ਸਿੰਘ ਸਿੱਧੂ ਨੇ ਜ਼ਰੂਰ ਕੀਤਾ ਹੈ, ਉਹ ਇਹ ਹੈ ਕਿ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਸਰਕਾਰ ਕੋਲੋਂ ਰੋਕ ਲਗਵਾਕੇ ਰੱਖੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਤੁਹਾਡੇ ਕੋਲ ਵੋਟਾਂ ਮੰਗਣ ਲਈ ਆਉਂਦਾ ਤਾਂ ਉਸ ਨੂੰ ਸ਼ਹਿਰ ਲਈ ਕੀਤੇ ਗਏ ਕੰਮਾਂ ਬਾਰੇ ਜ਼ਰੂਰ






















