ਮਾਨਸਾ, 3 ਜਨਵਰੀ (ਵਿਸ਼ਵ ਵਾਰਤਾ)-ਰਾਜ ਦੇ ਖੇਤੀਬਾੜੀ ਵਿਭਾਗ ਅਤੇ ਪµਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮਾਲਵਾ ਪੱਟੀ ਵਿਚ ਪੈਣ ਲੱਗੀ ਧੰਦ ਨੂੰ ਹਾੜੀ ਦੀ ਮੁੱਖ ਫ਼ਸਲ ਕਣਕ ਲਈ ਲਾਭਦਾਇਕ ਦੱਸਿਆ ਹੈ। ਖੇਤੀ ਵਿਿਗਆਨੀਆਂ ਦਾ ਕਹਿਣਾ ਹੈ ਕਿ ਇਹ ਧੁµਦ ਜੌਆਂ ਅਤੇ ਕਿਨੂੰਆਂ ਦੀ ਮਿਠਾਸ ਵਾਸਤੇ ਵੀ ਚµਗੀ ਮµਨੀ ਜਾਂਦੀ ਹੈ। ਦਿਲਚਸਪ ਗੱਲ ਹੈ ਕਿ ਮਾਲਵਾ ਦੇ ਮਾਨਸਾ ਖੇਤਰ ਵਿਚ ਦੋ-ਤਿੰਨ ਦਿਨਾਂ ਤੋਂ ਧੁੰਦ ਪੈਣ ਲੱਗੀ ਹੈ, ਜਿਸ ਕਾਰਨ ਭਾਵੇਂ ਆਮ ਜਨ^ਜੀਵਨ *ਤੇ ਮਾੜਾ ਅਸਰ ਪਿਆ, ਪਰ ਕਿਸਾਨੀਂ ਖੇਤਰ ਵਿਚ ਇਸ ਨੂੰ ਲਾਭਦਾਇਕ ਮੰਨਿਆ ਗਿਆ ਹੈ।
ਖੇਤੀ ਮਾਹਿਰਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਮੀਂਹ ਵਾਂਗ ਡਿੱਗ ਰਹੀ ਇਹ ਧੁµਦ ਦੇਸੀ ਘਿਓ ਵਾਂਗ ਲੱਗੇਗੀ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ, ਜੋ ਮੀਂਹ ਪਿਆ ਸੀ, ਉਸ ਨਾਲ ਭਾਵੇਂ ਨਹਿਰਾਂ ਦੀ ਬµਦੀ ਵਾਲੇ ਇਸ ਖੇਤਰ ਨੂੰ ਲਾਭ ਮਿਿਲਆ ਸੀ, ਪਰ ਹੁਣ ਪੈਣ ਲੱਗੀ ਇਸ ਧੁµਦ ਨੇ ਕਿਸਾਨਾਂ ਦੇ ਚਿਹਰਿਆਂ ਉਤੇ ਹੋਰ ਰੌਣਕ ਖੜ੍ਹੀ ਕਰ ਦਿੱਤੀ।
ਮਾਨਸਾ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੌਜੂਦਾ ਧੁµਦ ਵਾਲਾ ਮੌਸਮ ਕਣਕ ਦੀ ਫ਼ਸਲ ਵਾਸਤੇ ਬੜਾ ਚµਗਾ ਗਿਿਣਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਜ਼ਿਆਦਾ ਧੁµਦ ਕਣਕ ਦੀ ਫ਼ਸਲ ਦੇ ਵਾਧੇ ਨੂੰ ਇੱਕ ਵਾਰ ਰੋਕ ਸਕਦੀ ਹੈ, ਪਰ ਇਹ ਧੁੰਦ ਫ਼ਸਲ ਦੇ ਫੁਟਾਰਾ (ਟਿੱਲਰਿµਗ) ਮਾਰਨ ਵਾਸਤੇ ਸਭ ਤੋਂ ਵੱਧ ਸਹਾਈ ਹੁੰਦੀ ਹੈ। ਸ੍ਰੀ ਬਰਾੜ ਨੇ ਇਹ ਵੀ ਦੱਸਿਆ ਕਿ ਇਸ ਵਾਰ ਮੌਸਮ ਦੀ ਮੌਜੂਦਾ ਸਥਿਤੀ ਨੂµ ਵੇਖਕੇ ਪਤਾ ਲੱਗਦਾ ਕਿ ਕਣਕ ਦੀ ਉਦਪਾਦਕਤਾ 45 ਮਣ ਪ੍ਰਤੀ ਏਕੜ ਤੋਂ ਕਿਤੇ ਵੱਧ ਆਉਣ ਦਾ ਪੱਕਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਜੌਆਂ ਅਤੇ ਕਿਨੂੰ ਉਤਪਾਦਕ ਵੀ ਇਸ ਧੁੰਦ ਨਾਲ ਬਾਗੋਬਾਗ ਹੋਏ ਪਏ ਹਨ।
ਉਧਰ ਪµਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਿਗਆਨੀ ਡਾH ਗੁਰਜਿੰਦਰ ਸਿੰਘ ਰੋਮਾਣਾ ਨੇ ਮੰਨਿਆ ਕਿ ਇਹ ਧੁੰਦ ਕਣਕ ਦੇ ਉਤਪਾਦਨ ਵਧਾਉਣ ਵਿਚ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਅਗੇਤੀਆਂ ਕਣਕਾਂ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਪਾਣੀ ਲੱਗੇ ਨੂµ ਹੋ ਗਿਆ, ਉਹਨਾਂ ਨੂµ ਹੁਣ ਇਸ ਧੁµਦ ਨੇ ਤਰੇਲ ਰੂਪ ਵਿਚ ਡਿੱਗਕੇ ਹੋਰ ਪਾਣੀ ਦੀ ਜ਼ਰੂਰਤ ਨੂੰ ਬਿਲਕੁਲ ਘਟਾ ਦਿੱਤਾ। ਸ੍ਰੀ ਰੋਮਾਣਾ ਨੇ ਕਿਹਾ ਕਿ ਬੇਸ਼ੱਕ ਧੁµਦ ਨੇ ਆਮ ਜਨ^ਜੀਵਨ ਵਿਚ ਕਾਫ਼ੀ ਅਸਰ ਪਾਇਆ ਹੋਇਆ ਹੈ, ਪਰ ਕਣਕ ਲਈ ਇਸ ਦਾ ਭਾਰੀ ਲਾਭ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂµ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਵਿਚੋਂ ਗੁੱਲੀਡµਡਾ ਤੇ ਹੋਰ ਨਦੀਨਾਂ ਨੂੰ ਮਾਰਨ ਲਈ ਫਿਲਹਾਲ ਧੁµਦ ਵਾਲਾ ਮੌਸਮ ਹੱਟਣ ਤੱਕ ਰੁੱਕ ਜਾਣ।
ਉਨ੍ਹਾਂ ਇਸ ਖੇਤਰ ਵਿਚੋਂ ਪ੍ਰਾਪਤ ਰਿਪੋਰਟਾਂ ਤੋਂ ਪਿੱਛੋਂ ਦੱਸਿਆ ਕਿ ਧੁੰਦ ਨੇ ਕਣਕ ਦੀ ਫ਼ਸਲ ਦੀ ਟੌਅਰ ਹੀ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂµ ਸਲਾਹ ਦਿੱਤੀ ਕਿ ਜਿµਨਾ ਕਿਸਾਨਾਂ ਨੇ ਅਜੇ ਕਣਕ ਦੀ ਫ਼ਸਲ ਨੂµ ਪਹਿਲਾਂ ਪਾਣੀ ਨਹੀਂ ਲਾਇਆ ਹੈ, ਉਹ ਤੁਰµਤ ਪਾਣੀ ਦੇਣ ਦਾ ਉਪਰਾਲਾ ਕਰਨ ਅਤੇ ਨਾਲ ਹੀ ਫ਼ਸਲ ਨੂੰ ਲੋੜੀਂਦਾ ਯੂਰੀਆ ਪਾਉਣ ਦਾ ਉਪਰਾਲਾ ਵੀ ਕਰਨ।
ਖੇਤੀ ਵਿਿਗਆਨੀ ਨੇ ਦੱਸਿਆ ਕਿ ਮੌਸਮ ਵਿਭਾਗ ਦੀਆਂ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਅਗਲੇ ਦਿਨਾਂ ਵਿਚ ਧੁµਦ ਦੇ ਹੋਰ ਵਧੇਰੇ ਪੈਣ ਦਾ ਅਨੁਮਾਨ ਹੈ, ਜਿਸ ਕਰਕੇ ਮਾਲਵਾ ਪੱਟੀ ਵਿਚ ਇਸ ਵਾਰ ਮੁੜ ਲਹਿਰਾ^ਬਹਿਰਾ ਲੱਗਣ ਦੀ ਉਮੀਦ ਬੱਝਣ ਲੱਗੀ ਹੈ। ਉਨ੍ਹਾਂ ਕਿਹਾ ਕਿ ਮੀਂਹ ਵਾਂਗ ਪੈਂਦੀ ਧੁੰੰਦ ਦਾ ਇੱਕ-ਇੱਕ ਤੁਪਕਾ ਧਰਤੀ ਵਿਚ ਰੱਚਦਾ ਹੈ, ਜੋ ਹਾੜੀ ਦੀ ਫ਼ਸਲ ਵਾਸਤੇ ਸੋਨੇ ਤੇ ਸੁਹਾਗੇ ਦੇ ਰੂਪ ‘ਚ ਕੰਮ ਕਰਦਾ ਹੈ।
ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫ਼ੀ
ਚੰਡੀਗੜ੍ਹ 30 ਅਪ੍ਰੈਲ (ਵਿਸ਼ਵ ਵਾਰਤਾ )-ਅੰਮ੍ਰਿਤਾ ਵੜਿੰਗ ਨੇ ਆਪਦੇ ਦਿੱਤੇ ਬਿਆਨ ਤੇ ਮੁਆਫੀ ਮੰਗੀ ਹੈ , ਸੋਸ਼ਲ ਮੀਡੀਆ ਤੇ ਅੰਮ੍ਰਿਤਾ...