ਇਤਿਹਾਸਕ ਕਿਸਾਨ ਅੰਦੋਲਨ
26 ਜਨਵਰੀ ਨੂੰ ਲੈ ਕੇ ਟਰੈਕਟਰ ਪਰੇਡ ਦੀਆਂ ਤਿਆਰੀਆਂ ਜ਼ੋਰਾਂ –ਸ਼ੋਰਾਂ ਤੇ
ਟਰੈਕਟਰ ਪਰੇਡ ਲਈ ਕਿਸਾਨ ਦਿੱਲੀ ਪਹੁੰਚਣੇ ਹੋਏ ਸ਼ੁਰੂ
ਕਿਸਾਨੀ ਝੰਡਿਆਂ ਦੇ ਨਾਲ ਤਿਰੰਗੇ ਝੰਡੇ ਵੀ ਲਗਾਏ ਹਨ ਟਰੈਕਟਰਾਂ ਤੇ


ਨਵੀਂ ਦਿੱਲੀ, 23 ਜਨਵਰੀ(ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀ ਬਰੂਹਾਂ ਤੇ ਲਗਾਤਾਰ 59 ਦਿਨਾਂ ਤੋਂ ਡਟੇ ਹੋਏ ਹਨ। ਹੁਣ ਕਿਸਾਨ 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਉਤਸੁਕ ਹਨ। ਜਿਸ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ ਅਤੇ ਦਿੱਲੀ ਵੱਲ ਕਿਸਾਨਾਂ ਦਾ ਕੂਚ ਲਗਾਤਾਰ ਜਾਰੀ ਹੈ। ਕਿਸਾਨ ਟਰੈਕਟਰਾਂ ਤੇ ਕਿਸਾਨੀ ਝੰਡਿਆਂ ਦੇ ਨਾਲ- ਨਾਲ ਤਿਰੰਗੇ ਝੰਡੇ ਲਗਾ ਕੇ ਦਿੱਲੀ ਪਹੁੰਚਣਾ ਸ਼ੁਰੂ ਹੋ ਗਏ ਹਨ।






















