‘ਪੀੜਤ ਨਾਬਾਲਗ ਲੜਕੀ ਨੂੰ ਤੁਰੰਤ ਨਿਆਂ ਦੇਣ ਦੀ ਮੁੱਖ ਮੰਤਰੀ ਨੂੰ ਅਪੀਲ ,
ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ-ਨੈਸ਼ਨਲ ਸਡਿਊਲਡ ਕਾਸਟ ਅਲਾਇੰਸ
ਚੰਡੀਗੜ੍ਹ, 3 ਜਨਵਰੀ (ਵਿਸ਼ਵ ਵਾਰਤਾ) – ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਪਰਮਜੀਤ ਸਿੰਘ ਕੈਂਥ ਪ੍ਰਧਾਨ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਮੇਰੇ ਕੋਲ ਕੋਈ ਨਿੱਜੀ ਲਾਭ ਪ੍ਰਾਪਤ ਕਰਨ ਦਬਾਅ ਪਾ ਰਿਹਾ ਸੀ ਮੈਂ ਉਸ ਦੇ ਸਾਹਮਣੇ ਝੁਕਿਆ ਨਹੀਂ, ਇਸ ਲਈ ਮੇਰੇ ਉੱਤੇ ਮਨਘੜਤ ਬੇਬੁਨਿਆਦ ਦੋਸ਼ ਲਗਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਨਿੱਜੀ ਰੰਜਿਸ਼ ਕਾਰਨ ਅਜਿਹਾ ਕਰ ਰਿਹਾ ਹੈ।
ਪਰਮਜੀਤ ਸਿੰਘ ਕੈਂਥ ਪ੍ਰਧਾਨ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਜਾਰੀ ਕੀਤੇ ਬਿਆਨ ਵਿਚ ਖੁੱਲ੍ਹਾ ਚੈਲਿੰਜ ਕੀਤਾ ਕਿ ਜੇਕਰ ਮੈਂ ਨਿੱਜੀ ਜ਼ਿੰਦਗੀ ਵਿਚ ਜਾਂ ਜਨਤਕ ਤੌਰ ਉਪਰ ਚਰਨਜੀਤ ਸਿੰਘ ਚੰਨੀ ਨੂੰ ਕਦੇ ਵੀ ਮਿਲਿਆ ਹੋਵਾਂ ਤਾਂ ਉਹ ਜਨਤਕ ਕਰਨ ,ਅਜਿਹੀ ਘਟੀਆ ਦਰਜੇ ਦੀ ਬੇਬੁਨਿਆਦ ਇਲਜਾਮ ਲਾਉਣ ਤੋਂ ਪਤਾ ਲਗਦਾ ਹੈ ਕਿ ਕੈਪਟਨ ਸਰਕਾਰ ਦੇ ਕੈਬਨਿਟ ਦਰਜੇ ਬਿਰਾਜਮਾਨ ਮੰਤਰੀ ਨੂੰ ਆਪਣੀ ਝੂਠ ਬੋਲਣ ਤੋਂ ਸ਼ਰਮਸਾਰ ਹੋਣਾ ਚਾਹੀਦਾ ਹੈ। ਅਨੁਸੂਚਿਤ ਜਾਤੀਆਂ ਉਪਰ ਹੋ ਰਹੇ ਅੱਤਿਆਚਾਰਾਂ ਖਾਸਕਰ ਨਾਬਾਲਗ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਬਚਾਉਣ ਲਈ ਇਹ ਝੂਠ- ਮੂਡ ਮਨਘੜ੍ਹਤ ਦੀ ਕਹਾਣੀ ਘਣਨ ਦੀ ਬਜਾਏ ਉਹਨਾਂ ਦੀ ਮਦਦ ਦਾ ਰਸਤਾ ਤਿਆਗ ਕੇ ਕਾਨੂੰਨ ਦਾ ਸਾਥ ਦੇਣਾਂ ਚਾਹੀਦਾ ਹੈ।
ਇਹ ਗੱਲ ਜੱਗ ਜ਼ਾਹਿਰ ਹੋ ਗਈ ਕਿ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਕੈਪਟਨ ਸਰਕਾਰ ਆਨੇ ਬਾਹਨੇ ਦੋਸ਼ੀਆਂ ਦਾ ਮਦਦਗਾਰ ਹੈ। ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਬਜਾਏ ਉਹਨਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਜਿਹੜੇ ਲੋਕ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਿਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕੈਂਥ ਨੇ ਕਿਹਾ ਕਿਸੇ ਵਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਇਸ ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਜਾਚ ਕਰਾਉਣੀ ਚਾਹੀਦੀ ਹੈ। ਜੱਦੋ ਤੱਕ ਇਸ ਸਾਰੇ ਮਸਲੇ ਦੀ ਜਾਂਚ ਪੜਤਾਲ ਨਹੀਂ ਹੋ ਜਾਦੀ ਉਦੋਂ ਤੱਕ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਮੰਤਰੀ ਤੋ ਬਰਤਰਫ਼ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਪੀੜਤ ਨਾਬਾਲਗ ਲੜਕੀ ਨਾਲ ਨਿਆਂ ਕੀਤਾ ਜਾ ਸਕੇ । ਮੇਰੀ ਕਿਸੇ ਵੀ ਵਿਆਕਤੀ ਵਿਸ਼ੇਸ਼ ਨਾਲ ਕੋਈ ਵੀ ਰੰਜਿਸ਼ ਨਹੀਂ ਨਾ ਹੀ ਅਨੁਸੂਚਿਤ ਜਾਤੀਆਂ ਦੀ ਸਿਰਮੌਰ ਜੱਥੇਬੰਦੀ ਦਾ ਕੋਈ ਵੀ ਸਮਾਉਂਦਾਏ ਨੂੰ ਅਪਮਾਣਤ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ । ਅਜਿਹੀਆਂ ਕੈਬਨਿਟ ਮੰਤਰੀ ਵਲੋਂ ਕੀਤੀਆਂ ਜਾ ਰਹੀਆਂ ਲੂਬੜ ਚਾਲਾਂ ਸਖਤ ਵਿਰੋਧ ਕਰਦੇ ਹਾਂ।