ਗੁਰਮੁਖਪਾਲ ਸਿੰਘ ਭਾਜੀ ਨਮਿਤ ਪਾਠ ਦਾ ਭੋਗ ਕੱਲ੍ਹ
ਗੁਰਦੁਆਰਾ ਮਾਡਲ ਟਾਊਨ ਜਲੰਧਰ ਵਿਖੇ ਹੋਵੇਗੀ ਅੰਤਿਮ ਅਰਦਾਸ

ਜਲੰਧਰ,16ਜਨਵਰੀ(ਵਿਸ਼ਵ ਵਾਰਤਾ)- ਰੋਜ਼ਾਨਾ ਅਕਾਲੀ ਪੱਤਰਕਾ ਦੇ ਫਾਊਂਡਰ ਐਡੀਟਰ ਸਵ.ਗਿਆਨੀ ਸ਼ਾਦੀ ਸਿੰਘ ਦੇ ਸਪੁੱਤਰ ਅਤੇ ਰੋਜ਼ਾਨਾ ਅਕਾਲੀ ਪੱਤਰਕਾ ਦੇ ਮੌਜੂਦਾ ਮੁੱਖ ਸੰਪਾਦਕ ਸ.ਬੀਰਪਾਲ ਸਿੰਘ ਦੇ ਵੱਡੇ ਭਰਾ ਅਤੇ ਅਖਬਾਰ ਦੇ ਡਾਇਰੈਕਟਰ ਸ.ਪਵਨਦੀਪ ਸਿੰਘ ਦੇ ਪਿਤਾ ਸ.ਗੁਰਮੁਖਪਾਲ ਸਿੰਘ ਏ.ਈ.ਟੀ.ਸੀ (ਰਿਟਾ.) ਜੋ ਕਿ 8ਜਨਵਰੀ ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ,ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਦੁਪਹਿਰ 1.00ਵਜੇ ਤੋਂ 2.00ਵਜੇ ਤੱਕ ਹੋਵੇਗੀ।






















