ਭੋਪਾਲ –ਜ਼ਹਿਰੀਲੀ ਸ਼ਰਾਬ ਕਾਂਡ,ਮਰਨੇ ਵਾਲਿਆਂ ਦੀ ਸੰਖਿਆ 21 ਤੱਕ ਪਹੁੰਚੀ

ਭੋਪਾਲ,14ਜਨਵਰੀ(ਵਿਸ਼ਵ ਵਾਰਤਾ)-ਮੁਰੈਨਾ ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਐਕਸ਼ਨ ਲਗਾਤਾਰ ਜਾਰੀ ਹੈ। ਕਲੈਕਟਰ-ਐਸਪੀ ਨੂੰ ਹਟਾਉਣ ਤੋਂ ਬਾਅਦ ਉਹਨਾਂ ਨੇ ਮੁਰੈਨਾ ਦੇ ਬਾਗਚੀਨੀ ਥਾਣੇ ਦੇ ਸਾਰੇ ਪੁਲਿਸਚਾਰੀਆਂ ਨੂੰ ਹਟਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਇਸ ਥਾਣੇ ਦੇ ਅੰਡਰ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਜਿਸ ਵਿੱਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।






















