ਉਤਰੀ ਭਾਰਤ ਵਿੱਚ ਹੋਰ ਵਧੇਗੀ ਠੰਢ

ਦਿੱਲੀ 14ਜਨਵਰੀ(ਵਿਸ਼ਵ ਵਾਰਤਾ)- ਦੇਸ਼ ਦੇ ਉਤਰੀ ਅਤੇ ਉਤਰ-ਪੱਛਮੀ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਸ਼੍ਰੀ ਨਗਰ ਵਿੱਚ ਪਿਛਲੇ ਅੱਠ ਸਾਲ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਧੁੰਦ ਤੇ ਕੋਹਰੇ ਦੇ ਕਾਰਨ ਕਈ ਥਾਵਾਂ ਤੇ ਆਵਾਜਾਈ ਵਿੱਚ ਸਮੱਸਿਆ ਆ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਅਗਲੇ 3ਤੋਂ 4 ਦਿਨਾਂ ਤੱਕ ਉਤਰੀ ਭਾਰਤ ਵਿਚ ਬਹੁਤ ਸਾਰੇ ਇਲਾਕਿਆਂ ਵਿੱਚ ਠੰਢ ਹੋਰ ਵਧੇਗੀ ਨਾਲ ਹੀ ਸ਼ੀਤ ਲਹਿਰ ਕਾਰਨ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ।






















