ਸੁਪਰੀਮ ਕੋਰਟ ਨੇ ਚੰਡੀਗੜ੍ਹ ਵਿੱਚ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਕੀਤਾ ਰਾਸਤਾ ਸਾਫ
ਦਿੱਲੀ, 13ਜਨਵਰੀ(ਵਿਸ਼ਵ ਵਾਰਤਾ)- ਸ਼ਹਿਰ ਵਿੱਚ ਬਿਜਲੀ ਵਿਭਾਗ ਦੇ ਨਿਜੀਕਰਨ ਦੇ ਲਈ ਜਾਰੀ ਟੈਂਡਰ ਉਤੇ ਪੰਜਾਬ-ਹਰਿਆਣਾ ਹਾਈਕੋਰਟ ਦੁਆਰਾ ਲਗਾਈ ਰੋਕ ਦੇ ਆਦੇਸ਼ ਤੇ ਸੁਪਰੀਮ ਕੋਰਟ ਨੇ ਰੋਕ ਲਗਾਉਂਦੇ ਹੋਏ ਟੈਂਡਰ ਜਾਰੀ ਕਰਨ ਦਾ ਰਾਸਤਾ ਸਾਫ ਕਰ ਦਿੱਤਾ ਹੈ, ਨਾਲ ਹੀ ਹਾਈਕੋਰਟ ਵਿੱਚ ਅਰਜੀ ਦਾਖਲ ਕਰਨ ਵਾਲੀ ਯੂਨੀਅਨ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।