ਨਵੀਂ ਦਿੱਲੀ (ਵਿਸ਼ਵ ਵਾਰਤਾ ) ਲੋਕਸਭਾ ਵਿੱਚ ਪੁਲਵਾਮਾ ਹਮਲੇ ਵਿੱਚ ਹੋਏ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ ਗਈ। ਇਸ ਦੌਰਾਨ ਬੀਜੇਪੀ ਸੰਸਦਾਂ ਨੇ ਲੋਕ ਸਭਾ ਵਿੱਚ ਪਾਕਿਸਤਾਨ ਦੇ ਖਿਲਾਫ ਨਾਅਰੇ ਲਗਾਏ । ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਜਿਵੇਂ ਹੀ ਸਦਨ ਵਿੱਚ ਆਈ ,ਉਸੀ ਦੌਰਾਨ ਬੀਜੇਪੀ ਸੰਸਦਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਣਾ ਸ਼ੁਰੂ ਕਰ ਦਿੱਤੇ। ਗ੍ਰਹਿ ਰਾਜਮੰਤਰੀ ਹੰਸਰਾਜ ਅਹੀਰ ਨੇ ਵੀ ਸਦਨ ਵਿੱਚ ਪੁਲਵਾਮਾ ਹਮਲੇ ਨੂੰ ਲੈ ਕੇ ਬਿਆਨ ਦਿੱਤਾ।