ਬਾਬਰੀ ਮਸਜਿਦ ਮਾਮਲਾ- ਜੋਸ਼ੀ ,ਉਮਾ ਅਤੇ ਅਡਵਾਨੀ ਸਮੇਤ ਹੋਰ ਲੋਕਾਂ ਨੂੰ ਬਰੀ ਕਰਨ ਖਿਲਾਫ ਸੁਣਵਾਈ ਅੱਜ

ਨਵੀਂ ਦਿੱਲੀ, 13ਜਨਵਰੀ(ਵਿਸ਼ਵ ਵਾਰਤਾ)- ਬਾਬਰੀ ਮਸਜਿਦ ਮਾਮਲੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ,ਊਮਾ ਭਾਰਤੀ ਅਤੇ ਮੁਰਲੀ ਮਨੋਹਰ ਜੋਸ਼ੀ ਸਮੇਤ 32 ਹੋਰ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਦਾਇਰ ਅਰਜੀ ਤੇ ਇਲਾਹਾਬਾਦ ਹਾਈਕੋਰਟ ਅੱਜ ਸੁਣਵਾਈ ਕਰੇਗਾ। ਇਹ ਅਰਜੀ 8ਜਨਵਰੀ ਨੂੰ ਆਯੋਧਿਆ ਨਿਵਾਸੀ ਮਹਬੂਬ ਅਹਿਮਦ ਅਤੇ ਸੈਯਦ ਅਖਲਾਕ ਅਹਿਮਦ ਵੱਲੋਂ ਦਰਜ ਕੀਤੀ ਗਈ ਸੀ। ਜਿਸ ਦੀ ਸੁਣਵਾਈ ਅੱਜ ਇਲਾਹਾਬਾਦ ਹਾਈ ਕੋਰਟ ਵਿੱਚ ਕੀਤੀ ਜਾਵੇਗੀ।






















