ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਕਾਲੀ ਲੋਹੜੀ ਮਨਾਈ
ਮੋਹਾਲੀ, 12 ਜਨਵਰੀ , 2021(ਵਿਸ਼ਵ ਵਾਰਤਾ )- ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਖੇਤੀ ਬਾਰੇ ਕਾਲੇ ਕਾਨੂੰਨਾਂ ਦੇ ਰੋਸ ਵਜੋਂ ਮੰਗਲਵਾਰ ਕਾਲੀ ਲੋਹੜੀ ਮਨਾਈ। ਪਾਰਟੀ ਦੇ ਸਥਾਨਕ ਲੀਡਰਾਂ ਨੇ ਲੋਹੜੀ ਜਲਾਕੇ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਇਨ੍ਹਾ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਤੇਜਿੰਦਰਪਾਲ ਸਿੰਘ ਸਿੱਧੂ ਸਾਬਕਾ ਆਈ ਏ ਐਸ ਨੇ ਦੱਸਿਆ ਕਿ ਕੜਾਕੇ ਦੀ ਠੰਢ ਵਿੱਚ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ `ਤੇ ਬੈਠਾ ਹੈ। ਅਜਿਹੇ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਇਸ ਵਾਰ ਇਸ ਦਿਨ ਨੂੰ ਕਾਲੀ ਲੋਹੜੀ ਦੇ ਰੂਪ ਵਿੱਚ ਮਨਾਈਏ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਆਗੂਆਂ ਨੇ ਸ਼ਾਮੀ ਇਕੱਠੇ ਹੋਕੇ ਲੋਹੜੀ ਜਲਾਈ ਅਤੇ ਇਸ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲੀ ਲੋਹੜੀ ਦੇ ਰੂਪ ਵਿੱਚ ਮਨਾਇਆ। ਇਸ ਮੌਕੇ `ਤੇ ਪਾਰਟੀ ਆਗੂ ਡਾ ਮੇਜਰ ਸਿੰਘ,ਦਵਿੰਦਰ ਸਿੰਘ ਸੋਢੀ , ਪਰਮਜੀਤ ਸਿੰਘ ਪੰਮਾ,ਅਰਜਨ ਸਿੰਘ ਸ਼ੇਰਗਿੱਲ, ਸੰਤੋਖ ਸਿੰਘ ਸੰਧੂ, ਬਲਜੀਤ ਸਿੰਘ ਜਗਤਪੂਰਾ, ਅਮਨਦੀਪ ਸਿੰਘ, ਰਜਿੰਦਰ ਸਿੰਘ ਸੇਠੀ, ਗਗਨਦੀਪ ਸਿੰਘ ਬੈਂਸ, ਬਲਬੀਰ ਸਿੰਘ, ਗੁਰਮੇਲ ਸਿੰਘ ਮੋਜੇਵਾਲ, ਜਗਤਾਰ ਸਿੰਘ,ਹਰਪਾਲ ਸਿੰਘ ਬਰਾੜ, ਬੀਬੀ ਅਮਰਜੀਤ ਕੌਰ, ਕਰਨ ਰਾਣਾ , ਜੈਲੀ ਜਗਤਪੁਰਾ, ਸਤਬੀਰ ਸਿੰਘ, ਸੁਰਿੰਦਰ ਸਿੰਘ ਕਲੇਰ, ਸੁਖਬੀਰ ਸਿੰਘ, ਨਰਿੰਦਰ ਸਿੰਘ, ਸੰਨੀ ਸਿੰਘ, ਪ੍ਰੀਤ ਸਿੰਘ, ਸੰਦੀਪ ਸਿੰਘ, ਜਸਕਰਣ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਬਲਬੀਰ ਸਿੰਘ ਆਦਿ ਮੌਜੂਦ ਸਨ।