ਪਲਵਲ, 2 ਜਨਵਰੀ – ਹਰਿਆਣਾ ਦੇ ਪਲਵਲ ‘ਚ ਵੱਖ ਵੱਖ ਸਥਾਨਾਂ ‘ਤੇ ਰਿਪੋਰਟਾਂ ਮੁਤਾਬਿਕ ਦੋ ਘੰਟਿਆਂ ਵਿਚ 6 ਕਤਲ ਕੀਤੇ ਗਏ ਹਨ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਿਕ ਹਰਿਆਣਾ ਦੇ ਪਲਵਾਨ ਵਿੱਚ ਇਸ ਵਿਅਕਤੀ ਨੂੰ ਸਾਇਕੋ ਕਿਲਰ ਮੰਨਿਆ ਜਾ ਰਿਹਾ ਹੈ । ਕਾਤਿਲ ਨੇ ਰਾਡ ਨਾਲ ਕਤਲ ਨੂੰ ਅੰਜਾਮ ਦਿੱਤਾ ਹੈ । ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਸਾਈਕੋ ਕਿੱਲਰ ਦੀ ਤਸਵੀਰ ਇੱਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਜਿਲ੍ਹੇ ਵਿੱਚ ਹਾਈ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ। ਆਰੋਪੀ ਮਾਨਸਿਕ ਰੂਪ ਤੋਂ ਬੀਮਾਰ ਲੱਗ ਰਿਹਾ ਹੈ।ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ 3 ਚੌਂਕੀਦਾਰ ਵੀ ਸ਼ਾਮਲ ਹਨ। 2 ਮ੍ਰਿਤਕਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ।ਹਰਿਆਣਾ ਵਿੱਚ 6 ਲੋਕਾਂ ਦਾ ਕਤਲ ਕਰਨ ਵਾਲੇ ਆਰੋਪੀ ਸਾਈਕੋ ਸੀਰੀਅਲ ਕਿੱਲਰ ਦੀ ਪਹਿਚਾਣ ਹੋ ਗਈ ਹੈ। ਉਸਦਾ ਨਾਮ ਨਰੇਸ਼ ਧਨਖਕਰ ਹੈ। ਆਰੋਪੀ ਨਰੇਸ਼ ਸੇਵਾਮੁਕਤ ਫੌਜੀ ਹੈ।