ਚੰਡੀਗੜ੍ਹ ਵਿੱਚ ਵਰਡ ਫਲੂ ਦੀ ਸ਼ੰਕਾ ਵਧੀ
15 ਪੰਛੀਆਂ ਦੀ ਮੌਤ ਨਾਲ ਪ੍ਰਸ਼ਾਸਨ ਵਿੱਚ ਹੜਕੰਪ
ਚੰਡੀਗੜ੍ਹ,12ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਵਰਡ ਫਲੂ ਦੀ ਸ਼ੰਕਾ ਵੱਧ ਗਈ ਹੈ। ਸੋਮਵਾਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੰਚਕੁਲਾ ਸਰਹੱਦ ਤੋਂ 9 ਕਾਂ ਮਰੇ ਹੋਏ ਮਿਲੇ । ਇਸ ਤੋਂ ਇਲਾਵਾ ਸੈਕਟਰ 26,39ਅਤੇ 40 ਵਿੱਚ ਚਾਰ ਹੋਰ ਪੰਛੀ ਮਰੇ ਹੋਏ ਮਿਲੇ ਹਨ। ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅਨੁਸਾਰ ਇਕ ਹੀ ਦਿਨ ਵਿੱਚ 13 ਪੰਛੀਆਂ ਦੀ ਮੌਤ ਚਿੰਤਾਜਨਕ ਹੈ। ਵਿਭਾਗ ਨੇ ਇਹਨਾਂ ਦੇ ਨਮੂਨੇ ਜਾਂਚ ਲਈ ਜਲੰਧਰ ਭੇਜ ਦਿੱਤੇ ਹਨ। ਸ਼ਹਿਰ ਦੇ ਸਭ ਤੋਂ ਵੱਡੇ ਆਬਾਦੀ ਵਾਲੇ ਹਿੱਸੇ ਮਨੀਮਾਜਰਾ ਵਿੱਚ ਸਵੇਰੇ 10ਵਜੇ ਇਕ ਮਰਿਆ ਕਾਂ ਮਿਲਿਆ। ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਦੇਖਿਆ ਤਾਂ ਕੁਝ ਦੂਰੀ ਤੋਂ ਇਕ ਕਬੂਤਰ ਵਿੱਚ ਮਰਿਆ ਮਿਲਿਆ। ਜਿਸ ਕਾਰਨ ਪ੍ਰਸ਼ਾਸਨ ਵਿੱਚ ਹੜਕੰਪ ਮਚੀ ਹੋਈ ਹੈ।