ਦਿੱਲੀ ਪੁਲਿਸ ਵੀ ਪਹੁੰਚੀ ਸੁਪਰੀਮ ਕੋਰਟ
26 ਜਨਵਰੀ ਦੇ ਟਰੈਕਟਰ ਮਾਰਚ ਤੋਂ ਘਬਰਾਈ ਦਿੱਲੀ ਪੁਲਿਸ
ਟਰੈਕਟਰ ਮਾਰਚ ਤੇ ਪਾਬੰਦੀ ਲਗਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ, 12ਜਨਵਰੀ(ਵਿਸ਼ਵ ਵਾਰਤਾ)-ਕਿਸਾਨਾਂ ਵੱਲੋਂ 26ਜਨਵਰੀ ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਤੋਂ ਘਬਰਾਈ ਦਿੱਲੀ ਪੁਲਿਸ ਨੇ ਵੀ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਕਿਸਾਨਾਂ ਵੱਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ ਤੇ ਪਾਬੰਦੀ ਲਗਾਈ ਜਾਵੇ। ਕਿਉਂਕਿ ਉਸ ਦਿਨ ਟਰੈਕਟਰ ਮਾਰਚ ਕੱਢੇ ਜਾਣ ਨਾਲ ਦਿੱਲੀ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।






















