ਉਤਰ ਪ੍ਰਦੇਸ਼ ਵਿੱਚ ਰੇਲਵੇ ਸਟੇਸ਼ਨਾਂ ਦਾ ਘਿਰਾਓ ਕਰਨਗੇ ਕਿਸਾਨ

ਦਿੱਲੀ, 12 ਜਨਵਰੀ(ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ ਤੋਮਰ ਦੇ ਬੈਨਰ ਹੇਠ ਕਿਸਾਨ 12 ਜਨਵਰੀ ਨੂੰ ਉਤਰ ਪ੍ਰਦੇਸ਼ ਵਿੱਚ ਰੇਲਵੇ ਸਟੇਸ਼ਨਾਂ ਦਾ ਘਿਰਾਓ ਕਰਨਗੇ। ਇਹ ਘੋਸ਼ਣਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਤੋਮਰ ਨੇ ਕੀਤੀ। ਸੰਜੀਵ ਤੋਮਰ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 47 ਦਿਨ ਤੋਂ ਕਿਸਾਨ ਦਿੱਲੀ ਨੂੰ ਘੇਰੀ ਬੈਠੇ ਹਨ। ਹੁਣ ਤੱਕ ਕਿਸਾਨਾਂ ਦੀ ਗੱਲ ਦਾ ਕੋਈ ਹੱਲ਼ ਨਹੀਂ ਨਿਕਲਿਆ ਹੈ।






















