ਚੰਡੀਗੜ੍ਹ 1 ਜਨਵਰੀ ਹਰਿਆਣਾ ਵਿਚ ਡਿਜੀਟਲ ਇੰਡਿਆ ਪ੍ਰੋਗ੍ਰਾਮ ਦੇ ਤਹਿਤ ਈ ਟਰਾਂਸਪੋਰਟ ਮਿਸ਼ਨ ਮੋਡ ਯੋਜਨਾ ਨੂੰ ਲਾਗੂ ਕੀਤਾ ਹੈ ਅਤੇ ਇਸ ਕੜੀ ਵਿਚ ਨਵੇਂ ਸਾਲ 2018 ਦੀ ਸ਼ੁਰੂਆਤ ਵਿਚ ਹੀ ਐਲ.ਆਈ.ਸੀ. ਵੱਲੋਂ ਵਿਕਸਿਤ ਵਾਹਨਾਂ ਦੇ ਰਜਿਸਟਰੇਸ਼ਨ ਲਈ ਵਾਹਨ 4.0 ਅਤੇ ਡਰਾਈਵਿੰਗ ਲਾਈਸੈਂਸ ਲਈ ਸਾਰਥੀ 4.0 ਨੂੰ ਸਾਰੇ ਮਾਡਯੂਲ ਦੇ ਨਾਲ ਪੂਰੇ ਹਰਿਆਣਾ ਸੂਬੇ ਵਿਚ ਲਾਗੂ ਕੀਤਾ ਹੈ ਅਤੇ ਹਰਿਆਣਾ ਇੰਨ੍ਹਾਂ ਵਾਹਨ 4.0 ਅਤੇ ਸਾਰਥੀ 4.0 ਨੂੰ ਲਾਗੂ ਕਰਨ ਵਾਲੇ ਰਾਜਾਂ ਵਿਚੋਂ ਇਕ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਦਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਨਾਗਰਿਕਾਂ ਨੂੰ ਪ੍ਰੇਸ਼ਾਨੀ ਮੁਕਤ ਸੇਵਾਵਾਂ ਮਹੁੱਇਆ ਕਰਵਾਉਣ ਲਈ ਵਿਭਾਗ ਦੀ ਸਾਰੀਆਂ 97 ਰਜਿਸਟਰੇਸ਼ਨ ਤੇ ਲਾਈਸੈਂਸਿੰਗ ਐਥਾਰਿਟੀਆਂ ਵਿਚ ਇਹ ਸਾਫਟਵੇਅਰ ਮਹੁੱਇਆ ਕਰਵਾਇਆ ਗਿਆ ਹੈ। ਇਸ ਸਾਫਟਵੇਅਰ ਰਾਹੀਂ ਆਈ.ਟੀ. ਏਕਿਕ੍ਰਿਤ ਸੇਵਾਵਾਂ ਅਤੇ ਸਾਰੀਆਾਂ ਪ੍ਰਕ੍ਰਿਆਵਾਂ ਜਿਵੇਂ ਕਿ ਬਿਨੈ ਲੈਣਾ ਅਤੇ ਵਾਹਨ ਰਜਿਸਟਰੇਸ਼ਨ ਅਤੇ ਡਰਾਈਵਿੰਗ ਲਾਈਸੈਂਸ ਨਾਲ ਸਬੰਧਤ ਸਾਰੀਆਂ ਪ੍ਰਕ੍ਰਿਆਵਾਂ ਸ਼ਾਮਿਲ ਹਨ।
ਉਨ੍ਹਾਂ ਦਸਿਆ ਕਿ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਦੇ ਮਿਸ਼ਨ ਮੋਡ ਪਰਿਯੋਜਨਾ ਦੇ ਤਹਿਤ ਵਾਹਨ ਵਰਜਨ 4.0 ਅਤੇ ਸਾਰਥੀ ਵਰਜਨ 4.0 ਨੂੰ ਹਰਿਆਣਾ ਵਿਚ ਸ਼ੁਰੂ ਕੀਤਾ ਗਿਆ ਹੈ ਅਤੇ ਪੂਰੇ ਹਰਿਆਣਾ ਵਿਚ 97 ਰਜਿਸਟਰਡ ਤੇ ਲਾਈਸੈਂਸਿੰਗ ਅਥਾਰਿਟੀ ਵਿਚ ਵਾਹਨ ਅਤੇ ਸਾਰਥੀ ਨੂੰ ਲਾਗੂ ਕਰਨ ਵਿਚ ਪਹਿਲਾ ਰਾਜ ਬਣ ਗਿਆ ਹੈ। ਹਰਿਆਣਾ ਵਿਚ ਰਜਿਸਟਰੇਸ਼ਨ ਤੇ ਲਾਈਸੈਂਸਿੰਗ ਅਥਾਰਿਟੀਆਂ ਦੇ ਰੈਗੂਲਰ ਪ੍ਰੀਕ੍ਰਿਆਵਾਂ ਵਿਚ ਆਟੋਮੇਸ਼ਨ ਦੇ ਤਹਿਤ ਸਾਰੇ ਕੰਮਾਂ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਸ ਵਿਚ ਵਾਹਨਾਂ ਦਾ ਰਜਿਸਟਰੇਸ਼ਨ, ਟਰਾਂਸਪੋਰਟ ਵਾਹਨਾਂ ਦੇ ਪਰਮਿਟ, ਟੈਕਸ ਕੁਲੈਕਸ਼ਨ, ਟਰਾਂਸਪੋਰਟ ਵਾਹਨਾਂ ਦੀ ਫਿਟਨੇਸ, ਡਰਾਇਵਿੰਗ ਤੇ ਕੰਡਕਟਰ ਲਾਇਸੈਂਸ ਸ਼ਾਮਿਲ ਹਨ।