ਅਰਜਨ ਸਿੰਘ ਸ਼ੇਰਗਿੱਲ ਨੇ ਪਾਰਟੀ ਨਾਲ ਵਿਸ਼ਵਾਸ-ਘਾਤ
ਟਿਕਟ ਲੈਣ ਲਈ ਪਾਰਟੀ ਨੂੰ ਖੁੱਦ ਦਿੱਤੀ ਅਰਜ਼ੀ
ਅਕਾਲੀ ਦਲ ਪਾਰਟੀ ਵੱਲੋਂ ਸਪਸ਼ਟੀਕਰਨ

ਮੋਹਾਲੀ 11 ਜਨਵਰੀ( ਵਿਸ਼ਵ ਵਾਰਤਾ)-:- ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਅਰਜਨ ਸਿੰਘ ਸ਼ੇਰਗਿੱਲ ਵੱਲੋਂ ਆਪਣੇ ਹੱਥੀ ਲਿੱਖ ਕੇ ਵਾਰਡ ਨੰ. 8 ਤੋਂ ਟਿਕਟ ਦੀ ਮੰਗ ਲਿਖਤੀ ਰੂਪ ਵਿੱਚ ਕੀਤੀ ਸਬੰਧਤ ਲਿਖਤੀ ਪੱਤਰ ਸਮੇਤ ਆਪਣੀ ਫੋਟੋ ਮੇਰੇ ਵਟਸਐੱਪ ਤੇ ਮੈਂਨੂੰ ਭੇਜੀ ਅਤੇ ਕਮੇਟੀ ਦੇ ਚੇਅਰਮੈਨ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਜੀ ਨਾਲ ਵੀ ਟੈਲੀਫੋਨ ਤੇ ਗੱਲਬਾਤ ਕਰਕੇ ਟਿਕਟ ਦੀ ਮੰਗ ਕੀਤੀ।

ਅਫਸ਼ੋਸ ਨਾਲ ਕਹਿਣਾ ਪੈਂਦਾ ਕਿਸੇ ਸ਼ਾਜਿਜ਼ ਦੇ ਤਹਿਤ ਇਹ ਬਹੁਤ ਜ਼ੋਰ ਨਾਲ ਟਿਕਟ ਮੰਗ ਰਿਹਾ ਸੀ ਪਰ ਅਸਲ ਚਿਹਰਾ ਹੁਣ ਸਾਹਮਣੇ ਆਇਆ ਹੈ ਜਿਸ ਤਰ੍ਹਾਂ ਉਹਨੇ ਪਾਰਟੀ ਪ੍ਰਤੀ ਜ਼ਹਿਰ ਉਗਲਿਆ ਹੈ ਉਹ ਵਿਸ਼ਵਾਸ-ਘਾਤ ਹੈ।
ਕਮਲਜੀਤ ਸਿੰਘ ਰੂਬੀ






















