ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਤੀਸਰਾ ਟੈਸਟ ਮੈਚ ਬਰਾਬਰੀ ਤੇ ਖਤਮ
ਚੋਥਾ ਟੈਸਟ ਬ੍ਰਿਸਬੇਨ ਚ’

ਸਿਡਨੀ, 11 ਜਨਵਰੀ(ਗੁਰਪੁਨੀਤ ਸਿੰਘ ਸਿੱਧੂ)- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਤੀਸਰਾ ਟੈਸਟ ਮੈਚ ਬਰਾਬਰੀ ਤੇ ਹੀ ਅੱਜ ਖਤਮ ਹੋ ਗਿਆ। ਖੇਡ ਖਤਮ ਹੋਣ ਤੱਕ ਭਾਰਤ ਨੇ 5ਵਿਕਟਾਂ ਪਿੱਛੇ 334 ਦੌੜਾਂ ਬਣਾਈਆਂ ਸਨ, ਜਦ ਕਿ ਭਾਰਤ ਨੂੰ ਜਿੱਤ ਲਈ 407 ਦੌੜਾਂ ਦੀ ਜ਼ਰੂਰਤ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 338 ਦੌੜਾਂ ਅਤੇ ਦੂਸਰੀ ਪਾਰੀ ਵਿੱਚ 6 ਵਿਕਟਾਂ ਪਿੱਛੇ 312 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਸੀ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 244 ਦੌੜਾਂ ਬਣਾਈਆਂ ਸਨ । ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੀ ਜਾ ਰਹੀ ਬਾਰਡਰ ਅਤੇ ਗਵਾਸਕਰ ਲੜੀ ਦਾ ਚੋਥਾ ਅਤੇ ਆਖਰੀ ਟੈਸਟ ਮੈਚ 15 ਜਨਵਰੀ ਤੋਂ 19 ਜਨਵਰੀ ਤੱਕ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ।






















