ਕਿਸਾਨੀ ਸੰਘਰਸ਼ ਦੇ ਪੱਖ ‘ਚ ਮਾਰਚ ਕੱਢਦਿਆਂ ਡੀ.ਟੀ.ਐੱਫ. ਨੇ ਸਲਾਨਾ ਜਨਰਲ ਕਾਊਂਸਲ ਦੀ ਕੀਤੀ ਸ਼ੁਰੂਆਤ
ਸਿੱਖਿਆ ਦੇ ਉਜਾੜੇ ਖਿਲਾਫ ਜਥੇਬੰਦੀ ਦੀ ਸਰਗਰਮੀ ‘ਤੇ ਹੋਈ ਖੁੱਲ ਕੇ ਚਰਚਾ

ਮਾਨਸਾ 9 ਜਨਵਰੀ (ਵਿਸ਼ਵ ਵਾਰਤਾ)-ਡੈਮੋਕਰੇਟਿਕ ਟੀਚਰਜ਼ ਫਰੰਟ (ਪੰਜਾਬ) ਨੇ ਬਾਬਾ ਸੋਹਣ ਸਿੰਘ ਭਕਣਾ ਨਗਰ ਮਾਨਸਾ ਵਿਖੇ ਦੋ ਦਿਨਾ ਸਲਾਨਾ ਜਨਰਲ ਕਾਉਂਸਲ ਦੀ ਸ਼ੁਰੂਆਤ, ਤਿੰਨ ਖੇਤੀ ਕਾਨੂੰਨਾਂ ਨੂੰ ਮੁੱਢੋ ਰੱਦ ਕਰਵਾਉਣ ਲਈ ਲੋਕ ਘੋਲ ਦਾ ਰੂਪ ਧਾਰਨ ਕਰ ਚੁੱਕੇ ਕਿਸਾਨੀ ਸੰਘਰਸ਼ ਦੀ ਹਮਾਇਤ ‘ਚ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੱਢਣ ਅਤੇ ਅਧਿਆਪਕ ਮੰਗਾਂ ਹੱਲ ਕਰਵਾਉਂਣ ਤੇ ਸਿੱਖਿਆ ਦੇ ਉਜਾੜੇ ਖਿਲਾਫ ਬੀਤੇ ਵਰ੍ਹੇ ਦੌਰਾਨ ਹੋਈ ਵਿਆਪਕ ਸਰਗਰਮੀ ‘ਤੇ ਵਿਚਾਰ ਚਰਚਾ ਨਾਲ ਕੀਤੀ।
ਪਹਿਲੇ ਦਿਨ ਸ਼ੈਸ਼ਨ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਰਮਨਜੀਤ ਸਿੰਘ, ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਸੁਖਦਰਸ਼ਨ ਨੱਤ, ਓਮ ਪ੍ਰਕਾਸ਼ ਸਰਦੂਲਗੜ੍ਹ, ਗੁਰਬਖ਼ਸ਼ੀਸ਼ ਬਰਾੜ, ਜਗਦੀਸ਼ ਰਾਏ, ਲੱਖਾ ਸਿੰਘ ਫਫੜੇ ਭਾਈਕੇ, ਜੁਗਰਾਜ ਸਿੰਘ, ਮੈਡਮ ਕੁਲਵੰਤ ਕੌਰ ਸ਼ਾਮਿਲ ਰਹੇ। ਜਨਰਲ ਕਾਊਂਸਲ ਦੀ ਸ਼ੁਰੂਆਤ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਵੱਲੋਂ ਜਥੇਬੰਦੀ ਦਾ ਝੰਡਾ ਝੁਲਾਉਣ ਰਾਹੀਂ ਕੀਤੀ ਗਈ। ਸਵਾਗਤੀ ਸ਼ੈਸ਼ਨ ਵਿੱਚ ਸਾਲ 2018-19 ਦੇ ਅਧਿਆਪਕ ਸੰਘਰਸ਼ ਦੌਰਾਨ ਵਿਕਟੇਮਾਈਜ਼ ਹੋਏ ਮਾਨਸਾ ਜਿਲ੍ਹੇ ਦੇ ਹਰਦੀਪ ਸਿੱਧੂ, ਗੁਰਜੀਤ ਸਿੰਘ, ਅਮੋਲਕ ਡੇਲੂਆਣਾ, ਗੁਰਪਿਆਰ ਕੋਟਲੀ, ਪਰਮਿੰਦਰ ਮਾਨਸਾ, ਰਾਜਵਿੰਦਰ ਮੀਰ, ਨਿਰਭੈ ਸਿੰਘ ਅਤੇ ਜੀ ਟੀ ਯੂ ਦੇ ਆਗੂ ਗੁਰਦਾਸ ਸਿੰਘ , ਨਰਿੰਦਰ ਮਾਖਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ
(ਡੀ.ਐੱਮ.ਐੱਫ.) ਦੇ ਸੂਬਾ ਸਕੱਤਰ ਜਰਮਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਦੀਆਂ ਸਰਮਾਏਦਾਰੀ ਅਤੇ ਕਾਰਪੋਰੇਟ ਪੱਖੀ ਸਰਕਾਰਾਂ ਦੁਆਰਾ ਵਿੱਢੇ ਹਮਲਿਆਂ ਨੂੰ ਰੋਕਣ ਲਈ ਸਾਨੂੰ ਮਜ਼ਦੂਰਾਂ ਅਤੇ ਹੋਰ ਵਰਗਾਂ ਦੀ ਲਾਮਬੰਦੀ ਬਹੁਤ ਜ਼ਰੂਰੀ ਹੈ। ਡੀ.ਐੱਮ.ਐੱਫ. ਦੇ ਸਾਬਕਾ ਆਗੂ ਸੁਖਦਰਸ਼ਨ ਨੱਤ ਨੇ ਭਰਾਤਰੀ ਸੰਦੇਸ਼ ਦੌਰਾਨ ਕਿਹਾ ਕਿ ਸਰਕਾਰ ਦੁਆਰਾ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੂੰ ਵਡੇਰੀ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ।
ਨਵੰਬਰ 2019 ਤੋਂ ਦਸੰਬਰ 2020 ਦੌਰਾਨ ਡੀ.ਟੀ.ਐੱਫ. ਦੀਆਂ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਪੜ੍ਹਦਿਆਂ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਸਿੱਖਿਆ ਮੰਤਰੀ ਦੇ ਚੋਣ ਹਲਕੇ ਸੰਗਰੂਰ ਵਿੱਚ ਡੀ.ਟੀ.ਐੱਫ. ਪੰਜਾਬ ਵੱਲੋਂ ਸੂਬਾਈ ਰੈਲੀ ਤੇ ਵਿਸ਼ਾਲ ਰੋਸ ਮਾਰਚ ਕਰਨ ਅਤੇ ਅਧਿਆਪਕਾਂ ਖਿਲਾਫ ਬੋਲੇ ਅਪਸ਼ਬਦਾਂ ਕਾਰਨ ਸਕੂਲਾਂ ‘ਚ ਕਾਲੇ ਬਿੱਲੇ ਲਗਾਉਣ ਅਤੇ ਜਿਲ੍ਹਾ ਕੇਂਦਰਾਂ ‘ਤੇ ਅਰਥੀਆਂ ਸਾੜ ਕੇ ਤਿੱਖਾ ਵਿਰੋਧ ਜਤਾਉਣ ਦਾ ਵਿਸ਼ੇਸ਼ ਜਿਕਰ ਕੀਤਾ। ਡੀ.ਟੀ.ਐੱਫ., ਐੱਸ.ਐੱਸ.ਏ. ਰਮਸਾ, 5178 ਅਧਿਆਪਕ ਯੂਨੀਅਨ, 6060 ਅਤੇ 3582 ਅਧਿਆਪਕ ਯੂਨੀਅਨਾਂ ਵੱਲੋਂ ਅਧਿਆਪਕ ਏਕਤਾ ਕਨਵੈਨਸ਼ਨ ਕਰਕੇ ਜੱਥੇਬੰਦਕ ਤੌਰ ‘ਤੇ ਇੱਕਜੁੱਟ ਹੋਣ ਦੇ ਕੀਤੇ ਐਲਾਨ ਨੂੰ ਅਧਿਆਪਕ ਸਫਾਂ ਲਈ ਇਤਿਹਾਸਿਕ ਘਟਨਾ ਕਰਾਰ ਦਿੱਤਾ। ਸਿੱਖਿਆ ਸਕੱਤਰ ਵੱਲੋਂ ਹਰੇਕ ਥਾਈ 100 ਪ੍ਰਤੀਸ਼ਤ ਹਿੱਸੇਦਾਰੀ ਦਿਖਾਉਣ ਲਈ ਖੜੇ ਕੀਤੇ ਝੂਠ ਦੇ ਤੰਤਰ ਖਿਲਾਫ ਅਤੇ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਨਾ ਰੱਦ ਕਰਨ ਦੇ ਰੋਸ ਵਜੋਂ ਜਿਲ੍ਹਾ ਕੇਂਦਰਾਂ ‘ਤੇ ਪੁਤਲੇ ਫੂਕਣ ਉਪਰੰਤ ਬੀਤੀ 18 ਨਵੰਬਰ ਨੂੰ ਹਜਾਰਾਂ ਅਧਿਆਪਕਾਂ ਵੱਲੋਂ ਸਕੱਤਰ ਦੇ ਦਫਤਰ ਦਾ ਘਿਰਾਓ ਕਰਕੇ ਸੰਘਰਸ਼ੀ ਚੁਣੌਤੀ ਦੇਣ ‘ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਕਰੋਨਾ ਲਾਕਡਾਊਨ ਦੌਰਾਨ ਵੀ ਡੀ.ਟੀ.ਐੱਫ. ਵੱਲੋਂ ਕੀਤੀ ਲਗਾਤਾਰ ਤੇ ਲੋਕ ਪੱਖੀ ਸਰਗਰਮੀ ਵੀ ਸਾਂਝੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਟੀ ਐੱਫ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜਗਪਾਲ ਬੰਗੀ, ਰਘੁਬੀਰ ਭਵਾਨੀਗੜ੍ਹ, ਜਸਵਿੰਦਰ ਅੌਜਲਾ, ਹਰਦੀਪ ਟੋਡਰਪੁਰ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ, ਦਲਜੀਤ ਸਫੀਪੁਰ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਤੇਜਿੰਦਰ ਕਪੂਰਥਲਾ, ਸੁਖਦੇਵ ਡਾਨਸੀਵਾਲ, ਮੁਕੇਸ਼ ਗੁਜਰਾਤੀ, ਨਿਰਭੈ ਸਿੰਘ, ਜਸਵੀਰ ਅਕਾਲਗੜ੍ਹ, ਅਤਿੰਦਰਪਾਲ ਘੱਗਾ, ਲਖਵਿੰਦਰ ਸਿੰਘ, ਮਹਿੰਦਰ ਕੌੜਿਆਂਵਾਲੀ, ਮੁਲਖ਼ ਰਾਜ ਹਾਜ਼ਰ ਸਨ।






















