ਉਤਰ ਭਾਰਤ ਵਿੱਚ ਸ਼ੀਤਲਹਿਰ ਚੱਲਣ ਦੀ ਸੰਭਾਵਨਾ
ਪੰਜਾਬ, ਹਰਿਆਣਾ ਅਤੇ ਉਤਰੀ ਰਾਜਸਥਾਨ ਵਿੱਚ ਸ਼ੀਤਲਹਿਰ ਚੱਲਣ ਦੀ ਸੰਭਾਵਨਾ

ਦਿੱਲੀ, 9ਜਨਵਰੀ(ਵਿਸ਼ਵ ਵਾਰਤਾ)- ਉਤਰ ਭਾਰਤ ਵਿੱਚ ਮੀਂਹ ਦਾ ਦੌਰ ਹੁਣ ਲਗਭਗ ਬੰਦ ਹੋ ਗਿਆ ਹੈ। ਇਕ ਵਾਰ ਫਿਰ ਤੋਂ ਇਹਨਾਂ ਇਲਾਕਿਆਂ ਵਿੱਚ ਠੰਢ ਵੱਧ ਸਕਦੀ ਹੈ। ਰਾਜਸਥਾਨ ਅਤੇ ਦਿੱਲੀ ਵਿੱਚ ਘੱਟ ਤੋਂ ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ 11 ਅਤੇ 12 ਜਨਵਰੀ ਨੂੰ ਉਤਰਾਖੰਡ, ਪੰਜਾਬ, ਹਰਿਆਣਾ, ਅਤੇ ਉਤਰੀ ਰਾਜਸਥਾਨ ਵਿੱਚ ਸ਼ੀਤਲਹਿਰ ਵਿੱਚ ਸ਼ੀਤਲਹਿਰ ਚੱਲਣ ਦੀ ਸੰਭਾਵਨਾ ਹੈ।






















