ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਕੱਲ ਭੇਟ ਕੀਤੇ ਜਾਣਗੇ: ਰਵੀਇੰਦਰ ਸਿੰਘ

ਚੰਡੀਗੜ 8 ਜਨਵਰੀ( ਵਿਸ਼ਵ ਵਾਰਤਾ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕੇਦਰ ਸਰਕਾਰ ਨੂੰ ਜ਼ੋਰ ਦਿੱਤਾ ਕਿ ਉਹ ਹੁਣ ਕਿਸਾਨਾਂ ਦੇ ਸਬਰ ਦੀ ਹੋਰ ਪਰਖ ਕਰਨ ਦੀ ਥਾਂ ਕਾਲੇਖੇਤੀ ਕਾਨੂੰਨ ਰੱਦ ਕਰੇ ਨਹੀ ਤਾਂ ਇਸ ਦਾ ਖਮਿਆਜ਼ਾ, ਉਸ ਨੂੰ ਭੁਗਤਣਾ ਪਵੇਗਾ । ਸ ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਪੰਜਾਬ ਦੇ ਵੱਖ ਵੱਖ ਹੱਕੀ ਮਾਮਲਿਆਂ,ਸਿੱਖ ਮਸਲਿਆਂ ਨਾਲ ਸਬੰਧਕ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਵਕਾਰ, ਖਤਮ ਕਰਨ ਲਈ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਬੜੀਆਂ ਕੁਰਬਾਨੀਆਂ ਨਾਲ ਹੋਦ ਵਿੱਚ ਆਈ ਸੀ। ਅੱਜ ਵੀ ਪਿੰਡਾਂ ਵਿੱਚ ਅਕਾਲੀ ਦਲ ਦੀ ਹੋਦ ਹੈ ਪਰ ਸੁਖਬੀਰ ਦੀ ਘਟੀਆਂ,ਕਿਸਾਨ ਤੇ ਪੰਥ ਵਿਰੋਧੀ ਅਤੇ ਪਰਿਵਾਰਵਾਦ ਨੂੰ ਪ੍ਰਫੁਲਿਤ ਕਰਨ ਕਰਕੇ ਬਾਦਲਾਂ ਨੂੰ ਖੋਰਾ ਲੱਗਾ ਹੈ , ਜਿਸ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਤੇ ਵੀ ਪਿਆ ਜੋ ਬੜਾ ਦੁਖਦਾਈ ਹੈ । ਉਨਾ ਸਪੱਸ਼ਟ ਕੀਤਾ ਕਿ ਕਾਲੀਆਂ ਝੰਡੀਆਂ ਇਕ ਪਰਿਵਾਰ ਨੂੰ ਵਿਖਾਈਆਂ ਜਾ ਰਹੀਆਂ ਹਨ। ਰਵੀਇੰਦਰ ਸਿੰਘ ਨੇ ਜਾਰੀ ਪ੍ਰੈਸ ਬਿਆਨ ਚ ਦੱਸਿਆ ਕਿ ਕੁਰਾਲੀ ਖਾਲਸਾ ਹਾਈ ਸਕੂਲ ਵਿਖੇ ਦਿੱਲੀ ਮੋਰਚੇ ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ 9 ਤਰੀਕ 12 ਵਾਜੇ ਖਾਲਸਾ ਹਾਈ ਸਕੂਲ ਕੁਰਾਲੀ ਵਿਖੇ ਪਾਏ ਜਾਣਗੇ । ਉਨਾ ਦੋਸ਼ ਲਾਇਆ ਕਿ ਪੰਥ ਤੇ ਗ੍ਰੰਥ ਦਾ ਸਿਧਾਂਤ ਬਾਦਲਾਂ ਨੇ ਨਿੱਜੀ ਤੇ ਸਿਆਸੀ ਮੁਫਾਦ ਲਈ ਖਤਮ ਕਰਕੇ ਅੰਤਾਂ ਦੀ ਕੁਰੱਪਸ਼ਨ ਖੁਦ ਕਰਦਿਆਂ ਆਪਣੇ ਜੋਟੀਦਾਰਾਂ ਨੂੰ ਕਰਵਾਈ , ਬਾਬੇ ਨਾਨਕ ਤੇ ਦਸਮ ਪਿਤਾ ਦੇ ਸਿਧਾਂਤ ਨੂੰ ਇਨਾ ਛੱਡ ਦਿੱਤਾ , ਜਿਸ ਕਾਰਨ ਵਰਕਰ ਤੇ ਆਮ ਲੋਕ ਸੁਖਬੀਰ ਸਿੰਘ ਬਾਦਲ ਵਰਗੇ ਨੇਤਾਵਾਂ ਤੋ ਦੂਰ ਹੋਏ ਤੇ , ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਪ੍ਰਭਾਵਿਤ ਹੋਇਆ , ਜਿਸ ਦੀ ਅਗਵਾਈ ਹੇਠ ਪੰਜਾਬ ਤੋ ਮੋਰਚੇ ਲਗਦੇ ਰਹੇ ਪਰ ਅੱਜ ਉਹ ਲੱਭ ਨਹੀ ਰਹੇ। ਸ ਰਵੀਇੰਦਰ ਸਿੰਘ ਕਿਹਾ ਕਿ ਉਨਾ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਵਾਂਗ ਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥੋ ਨਿਕਲ ਗਈ, ਜਿਸ ਵਿੱਚ ਹੁਣ ਨਵੀ ਸਪਿਰਟ ਭਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਬਾਦਲਾਂ ਦੇ ਰਾਜ ਵਿੱਚ ਨਿਰੰਕਾਰੀ ਕਾਂਡ 1978 ਚ ਹੋਇਆ ਤੇ 13 ਸਿੰਘ ਸ਼ਹੀਦ ਹੋ ਗਏ ਪਰ ਇਨਾ ਸ਼ਹੀਦਾਂ ਦੀ ਸਾਰ ਨਾ ਲਈ ਗਈ, ਬੇਅਦਬੀਆਂ ਹੋਈਆਂ, 328 ਸਰੂਪ ਗਾਇਬ ਹੋਏ ਹੋ ਗਏ, ਹਰਿਮੰਦਰ ਸਾਹਿਬ ਤੋ ਫੌਜੀ ਹਮਲਾ ਹੋਇਆ ਆਦਿ ਕਾਂਡ ਦੇ ਦੋਸ਼ੀਆਂ ਨੂੰ ਸਜਾ ਕਰਵਾਉਣ ਚ ਬਾਦਲਾਂ ਕੋਈ ਅਗਵਾਈ ਨਹੀ ਕੀਤੀ, ਸਗੋ ਸੌਦਾ-ਸਾਧ ਨੂੰ ਪ੍ਰਫੁਲਿਤ ਕੀਤਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਲਈ ਜ਼ੁੰਮੇਵਾਰ ਹੈ, ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸੀ ਪਰ ਬਾਦਲਾਂ ਸਾਲਾ ਦੀ ਹਕੂਮਤ ਚ ਕੋਈ ਵੀ ਕਿਸਾਨੀ ਪੱਖੀ ਫੈਸਲਾ ਨਹੀ ਲਿਆ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਇਸ ਘੋਲ ਚ ਪਿੱਛੇ ਰਹਿ ਗਿਆ। ਸ ਰਵੀਇੰਦਰ ਸਿੰਘ ਨੇ ਕੇਦਰੀ ਹਕੂਮਤ ਨੂੰ ਵੀ ਸਪੱਸ਼ਟ ਕੀਤਾ ਕਿ ਉਹ ਪੰਜਾਬ ਤੇ ਦੇਸ਼ ਦੇ ਕਿਸਾਨ ਦਾ ਸਬਰ ਹੋ ਨਾ ਪਰਖੇ ਨਹੀ ਤਾਂ ਲੋਕ ਮਾਫ ਨਹੀ ਕਰਨਗੇ ਤੇ ਮਾਹੌਲ ਅਸ਼ਾਤ ਹੋ ਜਾਵੇਗਾ।






















